nan
nan
ਸੰਗ੍ਯਾ- ਵੇਦ- ਆਚਾਰ. ਦਾਨਾਈ ਦਾ ਵਿਹਾਰ। ੨. ਵੇਦ ਗ੍ਰੰਥਾਂ ਅਨੁਸਾਰ ਕਰਮ.
ਡਿੰਗ. ਵਦਾਣ (ਹਥੌੜਾ) ਰੱਖਣ ਵਾਲਾ, ਲੁਹਾਰ.
nan
ਫ਼ਾ. [بیدار] ਵਿ- ਜਾਗਦਾ ਹੋਇਆ। ੨. ਹੋਸ਼ਿਯਾਰ. ਸਾਵਧਾਨ। ੩. ਸੰਗ੍ਯਾ- ਖੇਲ. ਤਮਾਸ਼ਾ. "ਦੁਨੀਆ ਹੁਸ਼ੀਆਰ ਬੇਦਾਰ, ਜਾਗਤ ਮਸੀਅਤ ਹਉ ਰੇ ਭਾਈ." (ਰਾਮ ਕਬੀਰ) ਖੇਲ ਤਮਾਸ਼ੇ ਵਿੱਚ ਹੋਸ਼ਿਆਰ ਦੁਨੀਆਦਾਰੋ! ਤੁਸੀਂ ਜਾਗਦੇ ਹੀ ਲੁੱਟੀਂਦੇ ਹੋ.
ਫ਼ਾ. [بیداری] ਸੰਗ੍ਯਾ- ਜਾਗਣ ਦੀ ਹਾਲਤ। ੨. ਗ੍ਯਾਨਅਵਸ੍ਥਾ.
ਸੰਗ੍ਯਾ- ਦਾਵੇ ਦਾ ਤਿਆਗ. ਮਮਤ੍ਵ ਅਭਾਵ। ੨. ਦੇਖੋ, ਮਹਾਂਸਿੰਘ ੩.
ਸੰ. ਵੇਦਿਕਾ. ਸੰਗ੍ਯਾ- ਯਗ੍ਯ ਵਿਆਹ ਆਦਿ ਦੇ ਸਮੇਂ ਮੰਗਲਕਾਰਜਾਂ ਲਈ ਰਚਿਆ ਮੰਡਪ ਅਤੇ ਹੋਮ ਦਾ ਅਸਥਾਨ. ਵੇਦੀ. "ਰੁਚਿਰ ਬੇਦਿਕਾ ਕਰੋ ਸੁਧਾਰਨ." (ਗੁਪ੍ਰਸੂ)
nan