Meanings of Punjabi words starting from ਸ

ਹੱਦ. ਦੇਖੋ, ਸੀਮਾ. "ਸੀਮ ਤਜ ਆਪਨੀ ਬਿਰਾਨੇ ਦੇਸ ਲਾਂਘ ਲਾਂਘ" (ਰਾਮਾਵ) ੨. ਫ਼ਾ. [سیم] ਚਾਂਦੀ. ਰਜਤ.


ਦੇਖੋ, ਸਿਉਂਕ.


ਫ਼ਾ. [سیمتن] ਵਿ- ਚਾਂਦੀ ਜੇਹੇ ਜਿਸਮ ਵਾਲਾ.


ਦੇਖੋ, ਸਿਉਣਾ. "ਸੀਮਨ ਕਰੋ ਸਰਬ ਅਭਿਰਾਮ." (ਗੁਪ੍ਰਸੂ)


ਸੰ. ਸੰਗ੍ਯਾ- ਹੱਦ। ੨. ਮਰਯਾਦਾ। ੩. ਕੇਸਾਂ ਵਿੱਚ ਪਾਈ ਚੀਰਨੀ (ਚੀਰ). ੪. ਅ਼. [سیما] ਨਿਸ਼ਾਨ. ਚਿੰਨ੍ਹ। ੫. ਮੱਥੇ ਦਾ ਨਿਸ਼ਾਨ.


ਫ਼ਾ. [سیماب] ਸੰਗ੍ਯਾ- ਸੀਮ- ਆਬ. ਚਾਂਦੀ ਜੇਹਾ ਪਾਣੀ. ਪਾਰਾ.


ਸੰਗ੍ਯਾ- ਹੱਦ ਦਾ ਚਿੰਨ੍ਹ. ਠੱਡਾ. ਤੋਖਾ.