nan
ਦੇਖੋ, ਹਰਿਗੀਤਿਕਾ ਦਾ ਰੂਪ (ਅ).
ਦੇਖੋ, ਪੈਡ.
ਮਾਰਗ ਮੇਂ. ਰਾਜ ਵਿੱਚ. "ਜਿਹ ਪੈਡੈ ਲੂਟੀ ਪਨਿਹਾਰੀ." (ਆਸਾ ਮਃ ੫)
ਦੇਖੋ, ਜੋਇ ਖਸਮ.
ਕ੍ਰਿ- ਪ੍ਰਵੇਸ਼ ਕਰਨਾ। ੨. ਪੜਨਾ. ਲੇਟਣਾ। ੩. ਡਿਗਣਾ.
ਕ੍ਰਿ- ਪ੍ਰਵੇਸ਼ ਕਰਨਾ। ੨. ਪੜਨਾ. ਲੇਟਣਾ। ੩. ਡਿਗਣਾ.
ਸੰਗ੍ਯਾ- ਪਦਾਂਤਰ. ਪੈਰ ਬਦਲਣ ਦੀ ਕ੍ਰਿਯਾ. ਪਟੇਬਾਜ਼ੀ ਦੇ ਕਾਇਦੇ ਅਨੁਸਾਰ ਪੈਰਾਂ ਦਾ ਬਦਲਕੇ ਰੱਖਣਾ। ੨. ਹਿੰਦੂਰੀਤਿ ਅਨੁਸਾਰ ਪ੍ਰਸਥਾਨ ਦੀ ਇੱਕ ਰਸਮ. ਥਾਪੇ ਹੋਏ ਮੁਹੂਰਤ ਪੁਰ ਜੋ ਕੂਚ ਨਹੀਂ ਕਰ ਸਕਦਾ, ਉਹ ਆਪਣੀ ਤਲਵਾਰ ਪਟਕਾ ਆਦਿ ਕੋਈ ਵਸਤੁ ਠੀਕ ਮੁਹੂਰਤ ਪੁਰ ਕਿਸੇ ਹੱਥ ਤੋਰ ਦਿੰਦਾ ਹੈ. ਇਸ ਨੂੰ ਪੈਤਰਾ ਸੱਦੀਦਾ ਹੈ. ਇਸ ਦਾ ਮੂਲ਼ ਸੰਸਕ੍ਰਿਤ "ਪਦੇਤਰ" ਹੈ. ਦੇਖੋ, ਪਾਇਤਾ ੩.
ਪੈਂਤਾਲੀਆ ਸਾਲ. "ਸਤ੍ਰਹਸੈ ਪੈਤਾਲ ਮੈ ਕੀਨੀ ਕਥਾ ਸੁਧਾਰ." (ਕ੍ਰਿਸਨਾਵ) ਸੰਮਤ ਸਤਾਰਾ ਸੈ ਪੈਂਤਾਲੀਏ (੧੭੪੫) ਵਿੱਚ ਕ੍ਰਿਸਨਾਵਤਾਰ ਦੀ ਰਚਨਾ ਕੀਤੀ.