Meanings of Punjabi words starting from ਸ

ਫ਼ਾ. [سیمُرغ] ਸੰਗ੍ਯਾ- ਇੱਕ ਪੰਛੀ, ਜੋ ਸੀ (ਤੀਹ) ਮੁਰਗ (ਪੰਛੀਆਂ) ਦੇ ਪਰਾਂ ਦਾ ਰੰਗ ਆਪਣੇ ਪੰਖਾਂ ਉੱਪਰ ਰਖਦਾ ਹੈ. ਇਹ ਕਲਪਿਤ ਪੰਛੀ ਹੈ. Griffin. ਕਵੀਆਂ ਨੇ ਇਸ ਦਾ ਹੇਠਲਾ ਹਿੱਸਾ ਸ਼ੇਰ ਦਾ ਅਤੇ ਉੱਪਰਲਾ ਉਕਾਬ ਦਾ ਲਿਖਿਆ ਹੈ. ੨. ਕਈਆਂ ਨੇ ਉਨਕਾ ਦਾ ਹੀ ਦੂਜਾ ਨਾਉਂ ਸੀਮੁਰਗ ਦੱਸਿਆ ਹੈ. ੩. ਕਈ ਦਗਰੇ ਨੂੰ ਸੀਮੁਰਗ ਆਖਦੇ ਹਨ. ਦੇਖੋ, ਦਗਰਾ.


ਸੰ. ਸੰਗ੍ਯਾ- ਕੰਘੀ ਨਾਲ ਕੇਸਾਂ ਵਿੱਚ ਚੀਰ ਪਾਉਣ ਦੀ ਕ੍ਰਿਯਾ. ਕੇਸਾਂ ਨੂੰ ਦੋਹੀਂ ਪਾਸੀਂ ਹਟਾਕੇ ਵਿੱਚ ਰੇਖਾ ਪਾਉਣ ਦਾ ਕਰਮ. ਇਸੇ ਸ਼ਬਦ ਤੋਂ "ਸੀਮੰਤੋੱਨਯਨ" ਸੰਸਕਾਰ ਹਿੰਦੂਆਂ ਦਾ ਹੈ, ਜੋ ਗਰਭ ਦੀ ਹਾਲਤ ਵਿੱਚ ਚੌਥੇ, ਛੀਵੇਂ ਅਥਵਾ ਅੱਠਵੇਂ ਮਹੀਨੇ ਕੀਤਾ ਜਾਂਦਾ ਹੈ. ਪਤੀ ਆਪਣੀ ਇਸਤ੍ਰੀ ਦੇ ਕੇਸਾਂ ਵਿੱਚ ਚੀਰ ਪਾਉਂਦਾ ਹੈ. ਇਸ ਸੰਸਕਾਰ ਤੋਂ ਗਰਭ ਦੇ ਬੱਚੇ ਦਾ ਮੰਗਲ ਮੰਨਿਆ ਗਿਆ ਹੈ.


ਜਿਸ ਨੇ ਸੀਮੰਤ ਕੀਤਾ ਹੈ. ਦੇਖੋ, ਸੀਮੰਤ। ੨ਦੇਖੋ, ਸ੍ਯਮੰਤਕ.


ਸੀਮੰਤ ਕਰਨ ਵਾਲੀ. ਦੇਖੋ, ਸੀਮੰਤ.


ਸੰ. सीमन्तिनी. ਵਿ- ਸੀਮੰਤ (ਕੇਸਾਂ ਦੇ ਸ਼ਿੰਗਾਰ) ਵਾਲੀ. ਜਿਸ ਨੇ ਮੱਥੇ ਉੱਪਰ ਪੱਟੀਆਂ ਕੱਢਕੇ ਸ਼ਿੰਗਾਰ ਬਣਾਇਆ ਹੈ. "ਜੋਰ ਸੀਮੰਤਿਨਿ ਕੋ ਜਿਹ ਥਾਏ." (ਨਾਪ੍ਰ)