Meanings of Punjabi words starting from ਕ

ਸਰਵ- ਕੋਈ. "ਆਖਹਿ ਸਿ ਭਿ ਕੇਈ ਕੇਇ." (ਜਪੁ) "ਕੇਈ ਲਾਹਾ ਲੈਚਲੇ." (ਵਾਰ ਸਾਰ ਮਃ ੨) ੨. ਕੇਈਕੇਇ. ਵਿਰਲੇ.

ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍‍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ.

ਦੇਖੋ, ਕੇਸਵ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ਪਿੰਡ ਪੱਤਲ ਆਦਿ ਕ੍ਰਿਯਾ ਮੇਰੀ ਕੇਸ਼ਵ (ਕਰਤਾਰ) ਹੈ.

ਸੰਗ੍ਯਾ- ਉਸਤਰਾ। ੨. ਰੋਮਨਾਸ਼ਨੀ.

ਸੰਗ੍ਯਾ- ਛੋਟੀ ਪੱਗ, ਜੋ ਕੇਸਾਂ ਦੀ ਰਖ੍ਯਾ ਲਈ ਪਹਿਰੀ ਜਾਂਦੀ ਹੈ.

ਭਾਈ ਸੁੱਖਾਸਿੰਘ ਨੇ ਗੁਰੁਵਿਲਾਸ ਵਿੱਚ ਕੇਸਗੜ੍ਹ ਦਾ ਅਨੁਵਾਦ (ਉਲਥਾ) ਕਰਕੇ ਕੇਸਕੋਟ ਅਤੇ ਕੇਸਦੁਰਗ ਆਦਿਕ ਨਾਉਂ ਬਣਾ ਦਿੱਤੇ ਹਨ. ਕੇਸਗੜ੍ਹ ਆਨੰਦਪੁਰ ਵਿੱਚ ਉਹ ਗੁਰਧਾਮ ਹੈ, ਜਿਸ ਥਾਂ ਦਸ਼ਮੇਸ਼ ਨੇ ੧. ਵੈਸਾਖ ਸੰਮਤ ੧੭੫੬ ਨੂੰ ਅਮ੍ਰਿਤਦਾਨ ਦੇ ਕੇ ਮੁਰਦਿਆਂ ਨੂੰ ਜੀਵਨਦਾਨ ਦਿੱਤਾ ਅਤੇ ਕੇਸ਼ ਰੱਖਣ ਦਾ ਉਪਦੇਸ਼ ਕੀਤਾ. ਇਹ ਖ਼ਾਲਸੇ ਦਾ ਤੀਜਾ ਤਖਤ ਹੈ. ਇਸਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋ ਸ਼ਸਤ੍ਰ ਹਨ, ਉਹ ਆਨੰਦਪੁਰ ਸ਼ਬਦ ਵਿਚ 'ਕੇਸਗੜ੍ਹ' ਦੇਖੋ.

ਦੇਖੋ, ਗੁੜਾਕੇਸ.

ਦੇਖੋ, ਕੇਸਗੜ੍ਹ.

ਵਿ- ਕੇਸ਼ ਰੱਖਣ ਵਾਲਾ. ਮੁੰਡਨ ਦਾ ਤ੍ਯਾਗੀ। ੨. ਸੰਗ੍ਯਾ- ਅੰਮ੍ਰਿਤਧਾਰੀ ਸਿੰਘ। ੩. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ.#ਬਚਨ ਗੁਰੁਦੇਵ ਕੇ ਗ੍ਯਾਨ ਐਸੋ ਕੀਓ#ਮੁਕਤਿ ਕੀ ਯੁਕਤਿ ਐਸੇ ਬਿਚਾਰੀ,#ਰਚੇ ਕਰਤਾਰ ਯੌਂ ਰਚੀ ਆਕਾਰ ਤੇ#ਜਪੈਗੀ ਜਾਪ ਸੁਭ ਸ੍ਰਿਸ੍ਟਿ ਸਾਰੀ,#ਤਤ੍ਵ ਕੋ ਧਾਰਕੈ ਜੀਤ ਬੋਲੀ ਫਤੇ#ਮਾਰ ਦੂਤਨ ਕੀਓ ਭਸਮ ਛਾਰੀ,#ਭਯੋ ਜੈਕਾਰ ਤ੍ਰੈਲੋਕ ਚੌਦੈਂ ਭਵਨ#ਅਚਲ ਪਰਤਾਪ ਗੁਰੁ ਕੇਸ਼ਧਾਰੀ. (ਗੁਰੁਸ਼ੋਭਾ)