Meanings of Punjabi words starting from ਪ

ਫ਼ਾ. [پیدائیش] ਪੈਦਾਯਸ਼. ਸੰਗ੍ਯਾ ਉੱਤਪਤੀ. ਰਚਨਾ. "ਆਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ." (ਤਿਲੰ ਮਃ ੫)


ਦੇਖੋ, ਪੈਦਾਇਸ.


ਫ਼ਾ. [پیداوار] ਸੰਗ੍ਯਾ- ਉਪਜ.


ਸੰ. ਪਰਿਧਾਨ. ਸੰਗ੍ਯਾ- ਪਹਿਰਨਾ. ਓਢਣਾ। ੨. ਦੇਖੋ, ਪ੍ਰਵੇਸ਼ਨ.


ਵਿ- ਪਰਿਧ੍ਰਿਤ. ਪਹਿਰਿਆ. "ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ." (ਵਾਰ ਸੋਰ ਮਃ ੪)


ਕ੍ਰਿ. ਵਿ- ਪਰਿਧਾਨ ਕਰਕੇ. ਪਹਿਰਕੇ.


ਪਰਿਧਾਨ ਕਰਨੇ ਸੇ. ਪਹਿਰਣ ਤੋਂ "ਕਿਆ ਪੈਧੈ ਹੋਇ?" (ਵਾਰ ਮਾਝ ਮਃ ੧)