Meanings of Punjabi words starting from ਸ

ਸੰਗ੍ਯਾ- ਬਲਭਦ੍ਰ. ਸੀਰ (ਹਲ) ਹੈ ਜਿਸ ਦੇ ਹੱਥ. ਹਲਧਰ। ੨. ਹਲ ਵਾਹੁਣ ਵਾਲਾ ਕਿਰਸਾਣ.

ਵਿ- ਸ਼ੀਤਲ. ਠੰਢਾ. "ਸੀਰਾ ਤਾਤਾ ਹੋਇ." (ਸ. ਕਬੀਰ) ੨. ਫ਼ਾ. [شیرہ] ਸ਼ੀਰਾ. ਸੰਗ੍ਯਾ- ਪਤਲੀ ਮਿਠਿਆਈ. ਦਾਣੇਦਾਰ ਰਾਬ। ੩. ਖਜੂਰ ਆਦਿ ਫਲਾਂ ਦਾ ਗਾੜ੍ਹਾ ਰਸ। ੪. ਤਿਲਾਂ ਦਾ ਤੇਲ। ੫. ਸੰ. सीरा ਸੀਰਾ. ਨਦੀ.

ਵਿ- ਸ਼ੀਰਾਜ਼ ਦਾ ਵਸਨੀਕ। ੨. ਸ਼ੀਰਾਜ਼ ਨਾਲ ਸੰਬੰਧਿਤ.

ਵਿ- ਸ਼ਰਾਕਤ ਰੱਖਣ ਵਾਲਾ. ਸਾਂਝੀਵਾਲ। ੨. ਸੰ. सीरिन ਹਲ ਚਲਾਉਣ ਵਾਲਾ. ਵਾਹੀ ਕਰਨ ਵਾਲਾ. ਹਲਵਾਹ.

ਦੇਖੋ, ਸਰਹਿੰਦ.

ਸੰ. शील्. ਧਾ- ਮਨਨ ਕਰਨਾ. ਮਨ ਟਿਕਾਉਣਾ. ਅਭ੍ਯਾਸ ਕਰਨਾ. ਪੂਜਣਾ. ਧਾਰਣ ਕਰਨਾ. ੨. ਸੰਗ੍ਯਾ- ਸੁਭਾਉ। ੩. ਸ਼ਿਸ੍ਟਾਚਾਰ ਭਲਮਨਸਊ "ਸੀਲ ਬਿਗਾਰਿਓ ਤੇਰਾ ਕਾਮ" (ਆਸਾ ਮਃ ੫) ਕਾਮ ਨੇ ਤੇਰਾ ਸਿਸ੍ਟਾਚਾਰ ਵਿਗਾੜ ਦਿੱਤਾ.#ਵਿਦ੍ਯਾ ਬਿਨ ਦ੍ਵਿਜ ਔ ਬਗੀਚਾ ਬਿਨ ਆਂਬਨ ਕੋ#ਪਾਨੀ ਬਿਨ ਸਾਵਨ ਸੁਹਾਵਨ ਨ ਜਾਨੀ ਹੈ,#ਰਾਜਾ ਬਿਨ ਰਾਜ ਕਾਜ ਰਾਜਨੀਤਿ ਸੋਚੇ ਬਿਨ#ਪੁਨ੍ਯ ਕੀ ਬਸੀਠੀ ਕਹੁ ਕੈਸੇਧੋ ਬਖਾਨੀ ਹੈ,#ਕਹੈ "ਜਯਦੇਵ" ਬਿਨ ਹਤਿ ਕੋ ਹਿਤੂ ਹੈ ਜੈਸੇ#ਸਾਧੁ ਬਨਿ ਸੰਗਿਤ ਕਲੰਕ ਕੀ ਨਿਸ਼ਾਨੀ ਹੈ,#ਪਾਨੀ ਬਿਨ ਸਰ ਜੈਸੇ ਦਾਨ ਬਿਨ ਕਰ ਜੈਸੇ#ਸ਼ੀਲ ਬਿਨ ਨਰ ਜੈਸੇ ਮੋਤੀ ਬਿਨ ਪਾਨੀ ਹੈ.#੪. ਪਤਿਵ੍ਰਤ ਧਰਮ. "ਸਾਚ ਸੀਲ ਸੁਚਿ ਸੰਜਮੀ ਸਾ#ਪੂਰੀ ਪਰਿਵਾਰ." (ਵਾਰ ਮਾਰੂ ੧. ਮਃ ੧) ੫. ਅਜਗਰ#ਸਰਪ। ੬. ਮਿਤ੍ਰਤਾ। ੭. ਕ੍ਰਿਤਗ੍ਯਤਾ। ੮. ਸ਼ਾਂਤਿਭਾਵ.