Meanings of Punjabi words starting from ਆ

ਸੰ. ਅਸ੍ਤਮਯਨ. ਸੰਗ੍ਯਾ- ਅਸ੍ਤ ਹੋਣਾ. ਛਿਪਣਾ. ਸੂਰਜ ਆਦਿ ਦਾ ਨੇਤ੍ਰਾਂ ਤੋਂ ਲੋਪ ਹੋਣਾ. "ਦਿਨਸੁ ਚੜੈ ਫਿਰਿ ਆਥਵੈ." (ਸ੍ਰੀ ਮਃ ੪) ੨. ਅਸ੍ਤ ਹੋਣ ਦੀ ਦਿਸ਼ਾ. ਪਸ਼ਚਿਮ. ਪੱਛਮ. "ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ." (ਵਾਰ ਰਾਮ ੩)


ਦੇਖੋ, ਅਥਾਹ. "ਭਗਤ ਵਛਲ ਆਥਾਹਾ ਹੇ." (ਮਾਰੂ ਸੋਲਹੇ ਮਃ ੩)


ਦੇਖੋ, ਆਥ। ੨. ਅਰ੍‍ਥ. ਧਨ. ਦੌਲਤ. "ਆਥਿ ਸੈਲ ਨੀਚ ਘਰਿ ਹੋਇ। ਆਥਿ ਦੇਖਿ ਨਿਵੈ ਜਿਸ ਦੋਇ." (ਓਅੰਕਾਰ) ਜੇ ਧਨ ਮੂਰਖ ਅਤੇ ਨੀਚ ਦੇ ਘਰ ਹੋਵੇ, ਤਦ ਧਨ ਨੂੰ ਵੇਖਕੇ ਚਤੁਰ ਅਤੇ ਕੁਲੀਨ ਦੋਵੇਂ ਨਿਉਂਦੇ ਹਨ। ੩. ਇੰਦ੍ਰੀਆਂ ਦੇ ਵਿਸਿਆਂ ਵਿੱਚ. ਦੇਖੋ, ਅਗਛਮੀ। ੪. ਅਸ੍ਤ ਹੋਇਆ. ਲੋਪ ਭਇਆ. "ਮੇਰੋ ਜਨਮ ਮਰਨ ਦੁਖ ਆਥਿ." (ਬਸੰ. ਕਬੀਰ) ੫. ਅਤ੍ਰ. ਇੱਥੇ. "ਮਾਇਆ ਭੂਲੀ ਆਥਿ." (ਓਅੰਕਾਰ) ੬. ਸ੍‍ਥਗਿਤ. ਥੱਕਿਆ. ਮਾਂਦਾ. "ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ." (ਧਨਾ ਛੰਤ ਮਃ ੧) ਅਰ੍‌ਥਿਨ. ਅਰਥੀ. ਇੱਛਾ ਵਾਲਾ. ਖ਼੍ਵਾਹਿਸ਼ਮੰਦ. "ਭੂਲੋ ਮਾਰਗ ਆਥਿ" (ਸ੍ਰੀ ਅਃ ਮਃ ੧) ੮. ਧਨੀ. ਧੌਲਤਮੰਦ। ੯. ਅਥ ਸ਼ਬਦ ਹੈ ਜਿਸ ਦੇ ਮੁੱਢ. ਅਥ ਸ਼ਬਦ ਸਹਿਤ. "ਸੁਅਸਤਿ ਆਥਿ ਬਾਣੀ ਬਰਮਾਉ। ਸਤਿ ਸੁਹਾਣੁ ਸਦਾ ਮਨਿ ਚਾਉ." (ਜਪੁ) ਸ੍ਵਸ੍ਤਿ (ਓਅੰ) ਅਤੇ ਅਥ ਸ਼ਬਦ ਤੋਂ ਆਰੰਭ ਹੋਣ ਵਾਲੀ ਬ੍ਰਹਮਾ ਦੀ ਬਾਣੀ, ਸਿੱਖ ਮੰਤ੍ਰ ਸਤਿਨਾਮੁ ਅਤੇ ਅ਼ਰਬੀ ਸੁਬਹਾਨ ਦਾ ਸਦਾ ਮਨ ਵਿੱਚ ਚਾਉ ਹੈ. ਭਾਵ- ਕਿਸੇ ਖ਼ਾਸ ਭਾਸਾ ਦੇ ਨਾਮਾਂ ਦਾ ਮਾਨ ਅਤੇ ਤਿਰਸਕਾਰ ਨਹੀਂ. ਦੇਖੋ, ਅਥ ਅਤੇ ਸੁਅਸਤਿ.#ਪ੍ਰੋਫੈਸਰ ਤੇਜਾ ਸਿੰਘ ਜੀ ਇਨ੍ਹਾਂ ਤੁਕਾਂ ਦਾ ਅਰਥ ਕਰਦੇ ਹਨ:- "ਨਮਸਕਾਰ ਹੈ ਉਸਨੂੰ ਜੋ ਆਪ ਮਾਇਆ ਹੈ, ਬਾਣੀ ਹੈ ਅਤੇ ਬ੍ਰਹਮ ਹੈ. ਉਹ ਸਤ੍ਯ ਸਰੂਪ ਹੈ, ਸੁੰਦਰ ਹੈ ਅਤੇ ਮਨ ਵਿੱਚ ਸਦਾ ਨੇਕੀ ਦੇ ਚਾਉ ਦੀ ਸ਼ਕਲ ਵਿੱਚ ਰਹਿੰਦਾ ਹੈ."