Meanings of Punjabi words starting from ਇ

ਅ਼. [اِنتقال] ਸੰਗ੍ਯਾ- ਇੱਕ ਥਾਂ ਤੋਂ ਦੂਜੇ ਥਾਂ ਹੋਣ ਦੀ ਕ੍ਰਿਯਾ। ੨. ਇੱਕ ਦੇ ਅਧਿਕਾਰ ਤੋਂ ਦੂਜੇ ਦੇ ਅਧਿਕਾਰ ਵਿੱਚ ਜਾਣਾ। ੩. ਮ੍ਰਿਤ੍ਯੁ. ਪਰਲੋਕ ਗਮਨ.


ਅ਼. [اِنطظام] ਇੰਤਜਾਮ. ਸੰਗ੍ਯਾ- ਨਜਮ (ਪ੍ਰਬੰਧ) ਕਰਨ ਦਾ ਭਾਵ. ਬੰਦੋਬਸ੍ਤ.


ਅ਼. [اِنتظار] ਇੰਤਜਾਰ. ਸੰਗ੍ਯਾ- ਨਜਰ ਕਰਨ ਦੀ ਕ੍ਰਿਯਾ. ਉਡੀਕ. ਪ੍ਰਤੀਕ੍ਸ਼ਾ.


ਦੇਖੋ, ਇੰਤਹਾ.


ਅ਼. [انتقام] ਸੰਗ੍ਯਾ- ਬਦਲਾ. ਪ੍ਰਤ੍ਯ- ਪਕਾਰ। ੨. ਬਦਲਾ ਲੈਣ ਦਾ ਕਰਮ.


ਅ਼. [انتخاب] ਚੋਣ. ਚੁਣਨ ਦੀ ਕ੍ਰਿਯਾ.


ਸੰ. ਇੰਦ੍ਰ. ਸੰਗ੍ਯਾ- ਦੇਵਰਾਜ. ਸ੍ਵਰਗਪਤਿ ਦੇਵਤਾ. "ਕੇਤੇ ਇੰਦ ਚੰਦ ਸੂਰ ਕੇਤੇ." (ਜੁਪ) ਦੇਖੋ, ਇੰਦਾਸਣ। ੨. ਦੇਖੋ, ਇੰਦੁ.


ਸੰਗ੍ਯਾ- ਸਿੰਧੁ ਨਦ ਵਾਲਾ ਦੇਸ਼. ਹਿੰਦੁਸਤਾਨ. ਭਾਰਤ. ਇੰਡੀਆ (India). ਦੇਖੋ, ਹਿੰਦੁਸਤਾਨ.


ਸੰ. ਇੰਦ੍ਰ. ਸੰਗ੍ਯਾ- ਰਾਜਾ। ੨. ਵਾਹਗੁਰੂ. ਜਗਤਨਾਥ। ੩. ਦੇਵਰਾਜ. ਅਮਰਾਵਤੀ ਦਾ ਸ੍ਵਾਮੀ, ਜੋ ਵਰਖਾ ਦਾ ਦੇਵਤਾ ਮੰਨਿਆ ਹੈ, ਅਤੇ ਜਿਸ ਦਾ ਜੰਗ ਵ੍ਰਿਤ੍ਰ ਨਾਮਕ ਦੁਰਭਿੱਖ ਦੇ ਸ੍ਵਾਮੀ ਦੈਤ ਨਾਲ ਹੁੰਦਾ ਰਹਿੰਦਾ ਹੈ. ਰਿਗਵੇਦ ਵਿੱਚ ਇਸ ਦੀ ਵਡੀ ਮਹਿਮਾ ਗਾਈ ਹੈ. ਪੁਰਾਣਾਂ ਅਨੁਸਾਰ ਇਹ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਹੈ. ਵਾਮਨ ਇਸ ਦਾ ਛੋਟਾ ਭਾਈ ਲਿਖਿਆ ਹੈ. ਇੰਦ੍ਰ ਦੀ ਇਸਤ੍ਰੀ ਦਾ ਨਾਉਂ ਸ਼ਚੀ ਅਤੇ ਪੁਤ੍ਰ ਜਯੰਤ ਹੈ. ਇਸ ਦਾ ਸ਼ਸਤ੍ਰ ਵਜ੍ਰ ਹੈ. ਸਵਾਰੀ ਏਰਾਵਤ ਹਾਥੀ ਹੈ. ਸਭਾ ਦਾ ਨਾਉਂ ਸੁਧਰਮਾ ਹੈ. ਰਥਵਾਹੀ ਮਾਤਲਿ ਹੈ. ਸਵਾਰੀ ਦਾ ਘੋੜਾ ਉੱਚੈਃ ਸ਼੍ਰਵਾ ਹੈ. "ਇੰਦਰ ਸੱਦ ਬੁਲਾਯਾ ਰਾਜਭਿਖੇਕ ਨੂੰ." (ਚੰਡੀ ੩) ੪. ਵਿ- ਸ਼੍ਰੇਸ੍ਠ. ਉੱਤਮ। ੫. ਵਿਭੂਤਿ ਵਾਲਾ. ਐਸ਼੍ਵਰਯ ਵਾਲਾ.


ਸੰਗ੍ਯਾ- ਇੰਦ੍ਰਪੁਣਾ. ਇੰਦ੍ਰ ਪਦਵੀ. "ਇੰਦ੍ਰਤੁ ਦੇਤ ਜਜਾਤਿਹਿਂ ਭਏ." (ਚਰਿਤ੍ਰ ੧੧੭) ੨. ਰਾਜ੍ਯ. ਬਾਦਸ਼ਾਹਤ.