Meanings of Punjabi words starting from ਛ

ਸੰਗ੍ਯਾ- ਅਜੀਰਣ. ਬਦਹਜਮੀ। ੨. ਬਲਗ਼ਮ ਨਾਲ ਫਿਫਰੇ ਦੇ ਛਿਦ੍ਰਾਂ ਦਾ ਰੁਕਣਾ. "ਛਾਤੀਬੋਝ ਹੋਤ ਦੁਖ ਭਾਰਾ." (ਨਾਪ੍ਰ) ਭਾਵ- ਹੌਮੈਰੂਪ ਛਾਤੀਬੋਝ.


ਸੰ. ਸੰਗ੍ਯਾ- ਵਿਦ੍ਯਾਰਥੀ. ਤ਼ਾਲਿਬੇਇ਼ਲਮ।੨ ਸ਼ਹਿਦ, ਜੋ ਛਤ੍ਰ (ਛੱਤੇ) ਵਿਚੋਂ ਨਿਕਲਦਾ ਹੈ। ੩. ਵਿ- ਕ੍ਸ਼ਾਤ੍ਰ. ਛਤ੍ਰਿਯ (ਛਤ੍ਰੀ) ਦਾ. "ਜੁੱਧ ਕਰ੍ਯੋ ਕਰਕੈ ਧ੍ਰਮ ਛਾਤ੍ਰਾ." (ਕ੍ਰਿਸਨਾਵ) ਛਤ੍ਰੀਧਰਮ ਕਰਕੇ.


ਸੰਗ੍ਯਾ- ਵਜੀਫ਼ਾ. ਛਾਤ੍ਰ (ਵਿਦ੍ਯਾਰਥੀ) ਦੇ ਵ੍ਰਿੱਤਿ (ਨਿਰਵਾਹ) ਲਈ ਮੁੱਕਰਰ ਕੀਤਾ ਧਨ. Scholarship


ਸੰਗ੍ਯਾ- ਛਾਤ੍ਰ (ਵਿਦ੍ਯਾਰਥੀਆਂ) ਦੇ ਰਹਿਣ ਦਾ ਮਕਾਨ. ਬੋਰਡਿੰਗ ਹਾਊਸ (Boarding house)


ਵਿ- ਆਛਾਦਨ (ਢਕਣ) ਵਾਲਾ। ੨. ਛੱਪਰ ਪਾਉਣ ਵਾਲਾ. ਛੱਤ ਪਾਉਣ ਵਾਲਾ। ੩. ਕਿਸੇ ਅਞਾਣ ਲਿਖਾਰੀ ਨੇ ਸ਼ਸਤ੍ਰਨਾਮਮਾਲਾ ਵਿੱਚ ਛੇਦਕ ਦੀ ਥਾਂ ਛਾਦਕ ਲਿਖਿਆ ਹੈ. "ਨਾਮ ਚਰਮ ਕੇ ਪ੍ਰਿਥਮ ਕਹਿ ਛਾਦਕ ਬਹੁ ਬਖਾਨ." ਚਰਮ (ਢਾਲ) ਛੇਦਕ. ਤੀਰ.


ਸੰ. ਸੰਗ੍ਯਾ- ਢਕਣਾ। ੨. ਪੜਦਾ। ੩. ਵਸਤ੍ਰ. "ਛਾਦਨ ਭੋਜਨ ਕੀ ਆਸਾ." (ਵਾਰ ਮਾਝ ਮਃ ੧) ੪. ਪੱਤਾ। ੫. ਪੰਖ (ਖੰਭ).