Meanings of Punjabi words starting from ਜ

ਸੰਗ੍ਯਾ- ਜਥੇ (ਯੂਥ) ਨੂੰ ਇੱਕ ਨਿਯਮ ਵਿੱਚ ਬੰਨ੍ਹਣ ਦੀ ਕ੍ਰਿਯਾ। ੨. ਜਥੇ ਦਾ ਮੇਲ. ਜਥੇ ਦਾ ਏਕਾ.


ਜੈਸੇ ਮੁਨਾਸਿਬ. ਦੇਖੋ, ਯਥੋਚਿਤ. "ਦਿਯ ਸਿਰਪਾਉ ਜਥੋਚਿਤ ਜਾਨੇ." (ਗੁਪ੍ਰਸੂ)


ਸੰ. ਯਦਾ. ਕ੍ਰਿ. ਵਿ- ਜਬ. ਜਿਸ ਵੇਲੇ. ਜਦੋਂ। ੨. ਫ਼ਾ. [زد] ਜ਼ਦ. ਸੰਗ੍ਯਾ- ਚੋਟ. ਸੱਟ। ੩. ਨਿਸ਼ਾਨਾ। ੪. ਦੇਖੋ, ਜੱਦ.


ਸੰ. ਯਦਾ. ਕ੍ਰਿ. ਵਿ- ਜਬ. ਜਿਸ ਵੇਲੇ. ਜਦੋਂ। ੨. ਫ਼ਾ. [زد] ਜ਼ਦ. ਸੰਗ੍ਯਾ- ਚੋਟ. ਸੱਟ। ੩. ਨਿਸ਼ਾਨਾ। ੪. ਦੇਖੋ, ਜੱਦ.


ਅ਼. [جّد] ਨਾਨਾ। ੨. ਦਾਦਾ. ਪਿਤਾਮਹ। ੩. ਕੁਲ. ਵੰਸ਼। ੪. ਭਾਗ. ਨਸੀਬ। ੫. ਬਜ਼ੁਰਗੀ.


ਦੇਖੋ. ਜਦ ੧. "ਜਦਹੁ ਆਪੇ ਥਾਟੁ ਕੀਆ ਬਹਿ ਕਰਤੈ." (ਵਾਰ ਬਿਹਾ ਮਃ ੪)


ਸੰ. ਯਦਾਕਦਾ. ਕ੍ਰਿ. ਵਿ- ਜਦਕਦੀ. ਜਬਕਭੀ.


ਵ੍ਯ- ਚਾਹੋ. ਭਾਵੇਂ. ਅਗਰਚੇ. ਦੇਖੋ, ਯਦ੍ਯਪਿ.


ਅ਼. [جدل] ਸੰਗ੍ਯਾ- ਜੰਗ. ਯੁੱਧ. ਲੜਾਈ.


ਯਾਦਵ ਈਸ਼. ਯਾਦਵੰਸ਼ ਕ੍ਰਿਸਨ ਜੀ. "ਹੈ ਨ ਰਘ੍ਵੇਸ ਜਦ੍ਵੇਸ ਰਮਾਪਤਿ, ਤੈਂ ਜਿਨ ਕੋ ਵਿਸੁਨਾਥ ਪਛਾਨ੍ਯੋ." (ਸਵੈਯੇ ੩੩)