Meanings of Punjabi words starting from ਤ

ਸੰ. ਕ੍ਰਿ ਵਿ- ਤਹਾਂ. ਉੱਥੇ. "ਜਤ੍ਰ ਤਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ." (ਜਾਪੁ) ਪ੍ਰੇਮਰੂਪ ਹੋਕੇ ਸਾਰੇ ਫੈਲਿਆ ਹੈ.


ਵਹਾਂ ਗਤਿ (ਪਹੁੰਚ). ੨. ਉਹੀ ਚਾਲ. ਉਹੀ ਰੀਤਿ. "ਤਤ੍ਰ ਗਤੇ ਸੰਸਾਰਹ ਨਾਨਕ ਸੋਗਹਰਖੰ ਬਿਆਪਤੇ." (ਸਹਸ ਮਃ ੫) ਤਦਗਤੇਃ ਸੰਸਾਰਹ. ਤਿਸੀ ਗਤੀ ਸੇ ਸੰਸਾਰ ਕੋ.


ਤਤ੍ਰ- ਆਗਤ. ਤਤ੍ਰ (ਉੱਥੇ) ਆਇਆ. "ਮਿਟੰਤਿ ਤਤ੍ਰਾਗਤ ਭਰਮ ਮੋਹੰ." (ਸਹਸ ਮਃ ੫) ਉਸ ਥਾਂ ਆਏ ਦਾ.