Meanings of Punjabi words starting from ਦ

ਵਿ- ਦਬਾਣ ਵਾਲਾ। ੨. ਜਿਸ ਦਾ ਅਗਲਾ ਪਾਸਾ ਪਿੱਛੋਂ ਨਾਲੋਂ ਭਾਰੀ ਹੋਵੇ.


ਅ਼. [دباغت] ਸੰਗ੍ਯਾ- ਦਾਬ. ਦਬਾਉ। ੨. ਰੁਅ਼ਬ.


ਫ਼ਾ. [دبِستان] ਅਦਬ (ਵਿਦ੍ਯਾ) ਦੀ ਥਾਂ. ਜਿੱਥੋਂ ਇ਼ਲਮ ਪ੍ਰਾਪਤ ਕਰੀਏ, ਮਦਰਸਾ. ਪਾਠਸ਼ਾਲਾ.


[دبستانمزاہب] ਦਬਿਸਤਾਨੇ ਮਜਾਹਬ. ਧਰਮਾਂ ਦੀ ਸੰਥਾ ਦਾ ਮਦਰਸਾ. ਉਹ ਗ੍ਰੰਥ ਜਿਸ ਤੋਂ ਅਨੇਕ ਧਰਮਾਂ ਦੇ ਨਿਯਮ ਮਲੂਮ ਹੋਣ. ਸ਼ੇਖ ਮਹੀਬੁੱਲਾ ਦਾ ਚੇਲਾ ਸ਼ੇਖ ਮੁਹ਼ੰਮਦ ਮੁਹਸਿਨ, ਜਿਸ ਦਾ ਤਖੱਲੁਸ "ਫ਼ਾਨੀ" ਹੈ ਫਾਰਸ ਦਾ ਵਸਨੀਕ ਸੀ. ਇਸ ਦੇ ਜਨਮ ਦਾ ਸਨ ੧੬੧੫ ਅਨੁਮਾਨ ਕੀਤਾ ਗਿਆ ਹੈ. ਇਸ ਨੇ ਉਮਰ ਦਾ ਬਹੁਤ ਹਿੱਸਾ ਕਸ਼ਮੀਰ ਰਹਿਕੇ ਵਿਤਾਇਆ. ਇਸ ਨੇ ਦਬਿਸਤਾਨੇ ਮਜਾਹਬ ਕਿਤਾਬ, ਕਰੀਬ ਸਨ ੧੬੪੫ ਦੇ ਲਿਖੀ ਹੈ.¹ ਇਸ ਦਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਪਤ੍ਰਵਿਵਹਾਰ ਸੀ ਅਤੇ ਇਹ ਅਨੇਕ ਵਾਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜਿਰ ਹੋਇਆ. ਇਸ ਦੇ ਲਿਖੇ ਹੋਏ ਸਿੱਖ- ਧਰਮ ਸੰਬੰਧੀ ਕਈ ਲੇਖ ਪੜ੍ਹਨ ਯੋਗ ਹਨ. ਇਸ ਦਾ ਦੇਹਾਂਤ ਸਨ ੧੬੭੦ ਵਿੱਚ ਹੋਇਆ ਹੈ.


ਅ਼. [دبیر] ਸੰਗ੍ਯਾ- ਲਿਖਾਰੀ. ਮੁਨਸ਼ੀ.