Meanings of Punjabi words starting from ਫ

ਸੰਗ੍ਯਾ- ਫੁੱਲੀਹੋਈ ਕਚੌਰੀ. ਮੋਣਦਾਰ ਅਤੇ ਖਸਤਾ ਕਚੌਰੀ.


ਦੇਖੋ, ਫਲਾਂਗ.


ਸੰ. ਫਲਹਕ. ਸੰਗ੍ਯਾ- ਦਰਵਾਜ਼ੇ ਪੁਰ ਲਾਇਆ ਤਖਤਾ ਖਿੜਕ ਆਦਿ, ਜਿਸ ਤੋਂ ਅੰਦਰ ਆਉਣਾ ਅਥਵਾ ਜਾਣਾ ਰੋਕਿਆ ਜਾਵੇ। ੨. ਅਨਾਜ ਗਾਹੁਣ ਵੇਲੇ ਬਲਦਾਂ ਦੇ ਪਿੱਛੇ ਬੱਧਾ ਭਾਰੀ ਝਾਫਾ ਜੋ ਕਣਕ ਜੌਂ ਆਦਿ ਦੀ ਨਾਲ ਨੂੰ ਤੋੜ ਮਰੋੜ ਸੁੱਟਦਾ ਹੈ.


ਛੋਟਾ ਫਲ੍ਹਾ. ਦੇਖੋ, ਫਲ੍ਹਾ.


ਦੇਖੋ, ਫੌਜ. "ਗਾਹ ਗਾਹ ਫਿਰੇ ਫਵਜਨ." (ਚੰਡੀ ੨)


ਸੰਗ੍ਯਾ- ਫਾੜਾ. ਤਖਤਾ. ਫੱਟ। ੨. ਸ਼ੇਖ਼ੀ. ਲਾਫ਼। ੩. ਜੂਏ ਦਾ ਦਾਉ। ੪. ਦੰਭ. ਪਾਖੰਡ. ਸੰ. ਸ੍‍ਫਰ। ੫. ਦੇਖੋ, ਫੜਨਾ.