Meanings of Punjabi words starting from ਮ

ਮਹਾ- ਇਸ੍ਟਾਸ. ਵਡਾ ਧਨੁਖ. ਕਰੜੀ ਕਮਾਣ. "ਮਹਿਖੁਆਸ ਕਰਖੇ." (ਚੰਡੀ ੨) ਦੇਖੋ, ਇਖੁਆਸ। ੨. ਵਿ- ਵਡੇ ਵਿਸ੍ਟਾਸ (ਧਨੁਖ) ਵਾਲਾ.


ਦੇਖੋ, ਮਹਿਖਾਸੁਰ.


ਸੰ. ਮਹੀਕ੍ਸ਼ੇਤ੍ਰ. ਸੰਸਾਰ ਮੰਡਲ. "ਤਨ ਮਨ ਰਮਤ ਰਹੈ ਮਹਿਖਤੈ." (ਗੌਂਡ ਕਬੀਰ) ਸ਼ਰੀਰ ਅਤੇ ਮਨ ਕਰਕੇ ਜਗਤ ਵਿੱਚ ਖਚਿਤ ਰਹਿਂਦਾ ਹੈ.


ਮਹੀ (ਪ੍ਰਿਥਿਵੀ) ਵਿੱਚ ਬਣਾਈ ਖੋਰ (ਖੁੱਭ) ਗੁਫਾ. "ਪ੍ਰੀਤਮ ਬਸਤ ਰਿਦ ਮਹਿਖੋਰ." (ਕੇਦਾ ਮਃ ੫) ਮਨਰੂਪ ਗੁਫਾ ਵਿੱਚ ਪ੍ਰੀਤਮ ਵਸਦਾ ਹੈ.


ਦੇਖੋ, ਮਸਜਿਦ ਅਤੇ ਮਹਜਿਦਿ.


ਸੰ. ਵਿ- ਸਨਮਾਨਿਆ ਹੋਇਆ. ਆਦਰ ਕੀਤਾ। ੨. ਵਡਾ। ੩. ਦੇਖੋ, ਮਹਤ.