Meanings of Punjabi words starting from ਰ

ਰਜਦਾ (ਤ੍ਰਿਪਤ ਹੁੰਦਾ) ਹਾਂ. "ਗੁਰੁ ਸਾਲਾਹਿ ਨ ਰਜਉ." (ਸ੍ਰੀ ਮਃ ੪) ੨. ਸੰਗ੍ਯਾ- ਰਾਜਾਪਾਨ. ਰਾਜਪੁਣਾ.


ਵਿ- ਰਿਤੁਮਤੀ. ਰਜ (ਹ਼ੈਜ) ਵਾਲੀ ਇਸਤ੍ਰੀ.


ਸੰ. ਸੰਗ੍ਯਾ- ਕਪੜੇ ਪੁਰ ਰੰਗ ਚੜ੍ਹਾਉਣ ਵਾਲਾ ਛੀਂਬਾ. ਰੰਗਰੇਜ਼। ੨. ਧੋਬੀ। ੩. ਔਸ਼ਨਸੀ ਸਿਮ੍ਰਿਤਿ ਅਨੁਸਾਰ ਵੈਸ਼੍ਯ ਦੀ ਕਨ੍ਯਾ ਤੋਂ ਕਲਾਲ ਦਾ ਪੁਤ੍ਰ। ੪. ਫ਼ਾ. [رجک] ਡਕਾਰਨਾ. ਡਕਾਰ ਲੈਣਾ. ਡਕਾਰ. ਉਦਗਾਰ.


ਰਜੋ ਗੁਣ. ਦੇਖੋ, ਰਜ ੪. "ਰਜ ਗੁਣ ਤਮਗੁਣ ਸਤਗੁਣ ਕਹੀਐ, ਏਹ ਤੇਰੀ ਸਭ ਮਾਇਆ." (ਕੇਦਾ ਕਬੀਰ)


ਕ੍ਰਿ- ਤ੍ਰਿਪਤ ਹੋਣਾ.


ਸੰ. ਸੰਗ੍ਯਾ- ਚਮਕਣ ਵਾਲੀ ਧਾਤੁ। ੨. ਚਾਂਦੀ। ੩. ਹਾਥੀ ਦੰਦ। ੪. ਲਹੂ ਰੁਧਿਰ। ੫. ਪਰਵਤ। ੬਼ ਸੁਵਰਣ. ਸੋਨਾ। ੭. ਵਿ- ਚਿੱਟਾ.


ਸੰਗ੍ਯਾ- ਚਾਂਦੀ ਦਾ ਪਣ (ਸਿੱਕਾ), ਰੁਪਯਾ. ਰਜਤਮੁਦ੍ਰਾ.