Meanings of Punjabi words starting from ਸ

ਸੰ शकुन्तला. ਸ਼ਕੁੰਤਲਾ. ਸੰਗ੍ਯਾ- ਸਕੁੰਤ (ਪੰਛੀਆਂ) ਕਰਕੇ ਪਾਲੀ ਹੋਈ ਇੱਕ ਕੰਨ੍ਯਾ. ਇਹ ਮੇਨਕਾ ਅਪਸਰਾ ਦੇ ਗਰਭ ਤੋਂ ਵਿਸ਼੍ਵਾਮਿਤ੍ਰ ਰਿਖੀ ਦੀ ਪੁਤ੍ਰੀ ਸੀ. ਮੇਨਕਾ ਨੇ ਇਸ ਨੂੰ ਜਣਕੇ ਜੰਗਲ ਵਿੱਚ ਸਿੱਟ ਦਿੱਤਾ. ਪੰਛੀਆਂ ਨੇ ਇਸ ਦਾ ਪਾਲਨ ਕੀਤਾ. ਫੇਰ ਕਨ੍ਵ (कणव) ਮੁਨਿ ਦਯਾ ਕਰਕੇ ਇਸ ਨੂੰ ਆਪਣੇ ਆਸ਼੍ਰਮ ਲੈ ਗਏ. ਰਾਜਾ ਦੁਸਯੰਤ ਇੱਕ ਵਾਰ ਜੰਗਲ ਵਿੱਚ ਸ਼ਕੁੰਤਲਾ ਨੂੰ ਵੇਖਕੇ ਮੋਹਿਤ ਹੋ ਗਿਆ ਅਤੇ ਗਾਂਧਰਵ ਵਿਵਾਹ ਕਰਕੇ ਉਸ ਤੋਂ ਭਰਤ ਪੁਤ੍ਰ ਪੈਦਾ ਕੀਤਾ. ਜਿਸ ਤੋਂ ਭਰਤ ਵੰਸ਼ ਅਤੇ ਦੇਸ਼ ਦਾ ਨਾਉਂ ਭਾਰਤ ਹੋਇਆ. ਕਵਿ ਕਾਲਿਦਾਸ ਨੇ ਸ਼ਕੁੰਤਲਾ ਦੀ ਕਥਾ ਮਨੋਹਰ ਕਾਵ੍ਯ ਵਿੱਚ ਲਿਖੀ ਹੈ, ਜਿਸ ਦਾ ਨਾਉਂ ਸ਼ਕੁੰਤਲਾ ਨਾਟਕ ਹੈ.#ਦਸਮਗ੍ਰੰਥ ਵਿੱਚ ਸ਼ਕੁੰਤਲਾ ਪ੍ਰਿਥੁ ਰਾਜਾ ਦੀ ਇਸਤ੍ਰੀ ਲਿਖੀ ਹੈ. ਦੇਖੋ, ਪ੍ਰਿਥੁਰਾਜ. "ਤਹਿਂ ਨਾਰਿ ਸਕੁੰਤਲ ਰੂਪ ਧਰੇ। ਸਸਿ ਸੂਰਜ ਕੀ ਜਨੁ ਕ੍ਰਾਂਤਿ ਹਰੇ." (ਪ੍ਰਿਥੁਰਾਜ)


ਅ਼. [سکونت] ਸੰਗ੍ਯਾ- ਸਕਨ (ਰਹਿਣ) ਦਾ ਭਾਵ. ਨਿਵਾਸ ਦੀ ਕ੍ਰਿਯਾ. ਰਹਾਇਸ਼. ਨਿਵਾਸ. ਦੇਖੋ, ਸਕਨ.


ਸੰ. ਵਿ- ਕੇਸ਼ ਸਹਿਤ. ਕੇਸਾਂ ਸਣੇ. ਜਿਵੇਂ- ਸਕੇਸ਼ ਸਨਾਨ.