Meanings of Punjabi words starting from ਕ

ਸੰ. ਸੰਗ੍ਯਾ- ਕੇਸਾਂ ਦਾ ਜੂੜਾ.


ਸੰ. ਸੰਗ੍ਯਾ- ਕੁੰਕੁਮ. ਕਸ਼ਮੀਰਜ. ਕੁੰਗੂ. "ਕੇਸਰ ਕੁਸਮ ਮਿਰਗਮੈ ਹਰਣਾ." (ਤਿਲੰ ਮਃ ੧) ੨. ਘੋੜੇ ਅਤੇ ਸ਼ੇਰ ਦੀ ਗਰਦਨ ਦੇ ਲੰਮੇ ਰੋਮ. ਅਯਾਲ। ੩. ਫੁੱਲ ਦੀ ਤਰੀ. ਇਹ ਸ਼ਬਦ ਕੇਸ਼ਰ ਭੀ ਸ਼ੁੱਧ ਹੈ। ੪. ਡਿੰਗ. ਮੌਲਸਰੀ. ਬਕੁਲ.


ਵਿ- ਕੇਸਰ ਦੇ ਰੰਗ ਰੰਗਿਆ। ੨. ਕੇਸਰ ਜੇਹੇ ਰੰਗ ਵਾਲਾ। ੩. ਸੰਗ੍ਯਾ- ਹਨੂਮਾਨ ਦਾ ਪਿਤਾ। ੪. ਘੋੜਾ। ੫. ਸਿੰਹੁ. ਬਬਰਸ਼ੇਰ. ਘੋੜਾ ਅਤੇ ਸ਼ੇਰ ਕੇਸਰ (ਅਯਾਲ) ਵਾਲੇ ਹੋਣ ਕਰਕੇ ਕੇਸਰੀ (केसरिन्) ਕਹਾਉਂਦੇ ਹਨ. ਕੇਸ਼ਰੀ ਸ਼ਬਦ ਭੀ ਸਹੀ ਹੈ.


ਸ਼ੇਰ. ਦੇਖੋ, ਕੇਸਰੀ ੫.। ੨. ਵਿ- ਕੇਸਰਰੰਗਾ.


ਸੰ. ਕੇਸਰਿਵਾਹਨੀ. ਦੁਰਗਾ, ਜੋ ਸ਼ੇਰ ਪੁਰ ਸਵਾਰ ਹੁੰਦੀ ਹੈ. ਜਿਸ ਦਾ ਵਾਹਨ ਸਿੰਘ ਹੈ. "ਕੇਸਰੀਆਬਾਹੀ ਕੌਮਾਰੀ." (ਪਾਰਸਾਵ)


ਜਸਵਾਲ ਦਾ ਪਹਾੜੀ ਰਾਜਾ, ਜੋ ਆਨੰਦਪੁਰ ਦੇ ਜੰਗ ਵਿਚ ਭਾਈ ਉਦਯ ਸਿੰਘ ਦੇ ਹੱਥੋਂ ਮੋਇਆ. ਦੇਖੋ, ਉਦਯ ਸਿੰਘ। ੨. ਰਾਜਾ ਭੀਮਚੰਦ ਕਹਲੂਰੀ ਦਾ ਸਾਲਾ, ਜੋ ਵਜ਼ੀਰ ਪਰਮਾਨੰਦ (ਪੰਮੇ) ਨਾਲ ਮਿਲਕੇ ਦਸ਼ਮੇਸ਼ ਦੀ ਸੇਵਾ ਵਿੱਚ ਵਕਾਲਤ ਕਰਨ ਆਇਆ ਕਰਦਾ ਸੀ.


ਦੇਖੋ, ਕੇਸਰੀਆਬਾਹੀ.


ਸੰ. ਕੇਸ਼ਵ. ਸੰਗ੍ਯਾ- ਸ਼ਲਾਘਾ ਯੋਗ੍ਯ ਹਨ ਜਿਸ ਦੇ ਕੇਸ਼. ਸੁੰਦਰ ਕੇਸ਼ਾਂ ਵਾਲਾ, ਵਿਸਨੁ। ੨. ਕ (ਬ੍ਰਹਮਾ) ਈਸ਼ (ਸ਼ਿਵ), ਇਨ੍ਹਾਂ ਪੁਰ ਦਇਆ ਕਰਨ ਵਾਲਾ, ਕਰਤਾਰ "ਕੇਸਵ ਕਲੇਸਨਾਸ ਅਘਖੰਡਨ." (ਬਿਲਾ ਮਃ ੫) ੩. ਕੇਸ਼ਿ ਦੈਤ੍ਯ ਦੇ ਮਾਰਣ ਵਾਲਾ. ਕ੍ਰਿਸਨਦੇਵ।¹ ੪. ਪ੍ਰਕਾਸ਼ਰੂਪ ਕਰਤਾਰ.²


ਵਿ- ਕਰਤਾਰ ਦਾ ਸੇਵਕ। ੨. ਸੰਗ੍ਯਾ- ਵ੍ਰਿਜਭਾਸਾ ਦਾ ਮਹਾਨ ਕਵਿ ਅਤੇ ਹਿੰਦੀਕਾਵ੍ਯ ਦਾ ਆਚਾਰਯ ਇੱਕ ਪ੍ਰਸਿੱਧ ਪੰਡਿਤ ਬੁੰਦੇਲਖੰਡ ਦਾ ਨਿਵਾਸੀ ਸਨਾਢ੍ਯ ਬ੍ਰਾਹਮਣ ਸੀ. ਸ਼ਿਵਸਿੰਘਸਰੋਜ ਵਿੱਚ ਕੇਸ਼ਵਦਾਸ ਦੇ ਜਨਮ ਦਾ ਸੰਮਤ ੧੬੨੪ ਲਿਖਿਆ ਹੈ. ਇਸ ਦੇ ਬਣਾਏ ਕਾਵ੍ਯਗ੍ਰੰਥ ਕਵਿਪ੍ਰਿਯਾ, ਰਸਿਕਪ੍ਰਿਯਾ, ਰਾਮਚੰਦ੍ਰਿਕਾ ਆਦਿਕ ਕਵਿਸਮਾਜ ਵਿੱਚ ਵਡੇ ਆਦਰ ਯੋਗ੍ਯ ਹਨ. ਓਰਛਾ ਦੇ ਰਾਜਾ ਇੰਦ੍ਰਜਿਤ ਨੇ ਕੇਸ਼ਵਦਾਸ ਜੀ ਨੂੰ ਜਾਗੀਰ ਵਿਚ ੨੧. ਗ੍ਰਾਮ ਦਿੱਤੇ ਸਨ. ਦੇਖੋ, ਕੁਵਰੇਸ਼। ੩. ਦੇਖੋ, ਕੇਸੋਦਾਸ ੨.