Meanings of Punjabi words starting from ਪ

ਕ੍ਰਿ- ਪਰਿਧਾਨ ਕਰਨਾ. ਪਹਿਰਨਾ. ਓਢਣਾ. "ਪੈਨਣਾ ਰਖ ਪਤਿ ਪਰਮੇਸੁਰ." (ਮਾਰੂ ਅਃ ਮਃ ੫) "ਪੈਨਣੁ ਖਾਣਾ ਚੀਤਿ ਨ ਪਾਈ." (ਪ੍ਰਭਾ ਮਃ ੧)


ਵਿ- ਤਿੱਖਾ. ਤੇਜ਼. ਅਜਿਹਾ ਤਿੱਖਾ, ਜੋ ਪ੍ਰਵੇਸ਼ ਕਰ ਜਾਵੇ.


ਪਰਿਧਾਨ ਕਰਾਇਆ. ਪਹਿਰਾਇਆ। ੨. ਖ਼ਿਲਤ (ਸਰੋਪਾ) ਪਹਿਨਾਇਆ. "ਹਰਿ ਦਾਤੈ ਹਰਿਨਾਮੁ ਜਪਾਇਆ, ਨਾਨਕ ਪੈਨਾਇਆ." (ਵਾਰ ਸ੍ਰੀ ਮਃ ੪)


ਵਿ- ਤਿੱਖੀ. ਦੇਖੋ, ਪੈਨਾ. "ਪਰਨਾਰੀ ਸੋ ਨੇਹ ਛੁਰੀ ਪੈਨੀ ਕਰ ਜਾਨਹੁ." (ਚਰਿਤ੍ਰ ੨੧)


ਸੰਗ੍ਯਾ- ਪਰਿਧਾਨ ਕਰਨ ਦਾ ਵਸਤ੍ਰ. ਪੋਸ਼ਾਕ.


ਕ੍ਰਿ- ਪਰਿਧਾਨ ਕਰਾਉਣਾ. ਪਹਿਰਾਉਣਾ.