Meanings of Punjabi words starting from ਮ

ਸੰ. मन्धा- ਮੰਥਾ. ਇੱਕ ਸੁਗੰਧ ਵਾਲੀ ਸਬਜੀ, ਜਿਸ ਦੀ ਭਾਜੀ ਬਣਦੀ ਅਤੇ ਮਸਾਲੇ ਵਿੱਚ ਵਰਤੀਦੀ ਹੈ. ਅੰ. Fenugreek. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਖਾਂਸੀ ਬਲਗਮ ਦੂਰ ਕਰਦੀ ਹੈ.


ਸੰ. मेदस्. ਸੰਗ੍ਯਾ- ਚਰਬੀ. ਦੇਖੋ, ਮਿਦ ਧਾ। ੨. ਮੁਸ਼ਕਬਿਲਾਈ ਤੋਂ ਪੈਦਾ ਹੋਈ ਸੁਗੰਧ ਵਾਲੀ ਚਿਕਨਾਈ. "ਮੁਸਕਬਿੱਲੀਅਹੁ" ਮੇਦ ਕਰ." (ਭਾਗੁ) ਦੇਖੋ, ਗੰਧਬਿਲਾਵ ਅਤੇ ਮੁਸ਼ਕਲਬਿੱਲੀ.


ਇਹ "ਤੋਟਕ" ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਪ੍ਰਤਿ ਚਰਣ ਚਾਰ ਸਗਣ , , , .#ਉਦਾਹਰਣ-#ਅਬ ਏਕ ਕਿਯੇ ਬਿਨ ਯੌਂ ਨ ਟਰੈਂ,#ਦੁਉ ਦਾਂਤਨ ਪੀਸ ਹਕਾਰ ਪਰੈਂ,#ਜਬਲੌ ਨ ਸੁਨੋ ਲਵ ਖੇਤ ਮਰਾ,#ਤਬਲੌ ਨ ਲਖੋਂ ਰਣ ਬਾਜਿ ਟਰਾ.#(ਮਾਂਧਾਤਾ)#੨. ਚਰਬੀ ਵਧਾਉਣ ਵਾਲੀ ਗ਼ਿਜਾ.