Meanings of Punjabi words starting from ਸ

ਦੇਖੋ, ਸਿਵਾ ਧਾ. ਕ੍ਰਿ ਸਿਉਣਾ. ਪਰੋਣਾ. "ਹਰਿ ਰਤਨ ਮਨ ਅੰਤਰਿ ਸੀਵਤੇ." (ਸ੍ਰੀ ਛੰਤ ਮਃ ੫) "ਮਨ ਤਨ ਭੀਤਰਿ ਸੀਵਨ." (ਸਾਰ ਮਃ ੫) "ਬਿਨ ਤਾਗੇ ਬਿਨ ਸੂਈ ਆਨੀ ਮਨ ਹਰਿਭਗਤੀ ਸੰਗਿ ਸੀਵਨਾ." (ਮਾਰੂ ਮਃ ੫)


ਵਿ- ਸਿਉਣ ਯੋਗ. ਸੀਨੇ ਲਾਇਕ. ਦੇਖੋ, ਰਾਂਗਨਿ.


ਦੇਖੋ, ਸੀਮਾ. "ਸਾਢੇ ਤੀਨਿ ਹਾਥ ਤੇਰੀ ਸੀਵਾਂ." (ਸੋਰ ਰਵਿਦਾਸ) ਤੇਰੀ ਜਾਯਦਾਦ ਦੀ ਹੱਦ ਸਾਢੇ ਤਿੰਨ ਹੱਥ ਹੈ, ਜੋ ਮਰਨ ਪਿੱਛੋਂ ਮਿਲੇਗੀ.


ਸੰਗ੍ਯਾ- ਵੇਗ. ਚਾਲ। ੨. ਗੜਿਆਂ (ਓਲਿਆਂ) ਦੀ ਵਰਖਾ। ੩. ਮੌਨ. ਚੁੱਪ। ੪. ਘਾਹ ਦਾ ਰੱਸਾ. "ਸੀੜ ਘੁਮਾਇ ਰੰਘੜਨ ਕਹੀ." (ਪ੍ਰਾਪੰਪ੍ਰ) ੫. ਹਲ ਦੀ ਕੱਢੀ ਹੋਈ ਲੀਕ. ਓਰਾ. ਸੰ. ਸੀਰ। ੬. ਦੇਖੋ, ਸੀੜ੍ਹ.


ਜੋੜ ਦੀ ਥਾਂ. ਸੀਉਣ.


ਸੰਗ੍ਯਾ- ਪੌੜੀ. ਸੀਢੀ। ੨. ਸ਼ਵ (ਮੁਰਦੇ) ਦੀ ਅਰਥੀ. ਦੇਖੋ, ਸੀਢੀ.


ਸੰਗ੍ਯਾ- ਸਿੰਹ. ਸਿੰਘ. ਸ਼ੇਰ. "ਸੀਹਾ ਬਾਜਾ ਚਰਗਾ ਕੁਹੀਆ." (ਵਾਰ ਮਾਝ ਮਃ ੧) ੨. ਵ੍ਯ- ਪੀੜਾ (ਦੁੱਖ) ਦੇ ਪ੍ਰਗਟ ਕਰਨ ਦਾ ਸ਼ਬਦ, ਸੀ! "ਸੀਹ ਨ ਮੁਖ ਤੇ ਨੈਕ ਉਚਾਰੀ." (ਚਰਿਤ੍ਰ ੯੫)


ਸੰਗ੍ਯਾ- ਸ਼ੇਰ ਦੀ ਬੂ. ਜਦ ਜੀਵਾਂ ਨੂੰ ਸ਼ੇਰ ਦੀ ਬੂ ਆਉਂਦੀ ਹੈ ਤਦ ਉਹ ਨੇੜੇ ਨਹੀਂ ਢੁਕਦੇ. "ਬੰਦੇ ਤੇ ਆਵੈ ਸੀਂਹਆਣ." (ਪ੍ਰਾ ਪੰ ਪ੍ਰ) ਵੈਰੀਆਂ ਨੂੰ ਬੰਦੇ ਤੋਂ ਸ਼ੇਰ ਦੀ ਬੂ ਆਉਂਦੀ ਹੈ.