Meanings of Punjabi words starting from ਕ

ਗੋ (ਪ੍ਰਿਥਿਵੀ) ਪਾਲਕ ਕੇਸ਼ਵ. ਬ੍ਰਹਮਾ ਅਤੇ ਸ਼ਿਵ ਉੱਪਰ ਦਇਆ ਕਰਨ ਵਾਲਾ ਜਗਤਪਾਲਕ ਕਰਤਾਰ. ਦੇਖੋ, ਕੇਸਵ ੨. "ਕੇਸੋਗੋਪਾਲ ਪੰਡਿਤ ਸਦਿਅਹੁ." (ਸਦੁ)


ਵਿ- ਉੱਤਮ ਕੇਸ਼ਾਂ ਵਾਲੀ. ਸੁਕੇਸ਼ੀ.


ਦੇਖੋ, ਕੇਸਵਦਾਸ। ੨. ਇੱਕ ਤੰਤ੍ਰਸ਼ਾਸਤ੍ਰ ਦਾ ਪੰਡਿਤ, ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਹਜੂਰ ਮੰਤ੍ਰਸ਼ਕਤਿ ਦ੍ਵਾਰਾ ਦੁਰਗਾ ਸਿੱਧ ਕਰਨ ਦਾ ਦਾਵਾ ਕਰਦਾ ਸੀ ਅਤੇ ਅੰਤ ਨੂੰ ਸ਼ਰਮਿੰਦਾ ਹੋਕੇ ਆਨੰਦਪੁਰ ਤੋਂ ਗਿਆ. ਕੇਸੋਦਾਸ ਨੇ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਉਣੋਂ ਭੀ ਇਨਕਾਰ ਕੀਤਾ ਸੀ.


ਦੇਖੋ, ਕੇਸਵ. "ਕਹਿ ਕਬੀਰ ਕੇਸੌ ਜਗਿ ਜੋਗੀ." (ਬਿਲਾ)


ਕ੍ਰਿ. ਵਿ- ਕੈਸੇ. ਕਿਉਂਕਰ. "ਸੁਆਮੀ ਮਿਲੀਐ ਕੇਹ?" (ਗਉ ਮਃ ੫) ੨. ਕਿਸੇ ਤਰਾਂ. ਕਿਸੀ ਪ੍ਰਕਾਰ. "ਇਕ ਬੂੰਦ ਨ ਪਵਈ ਕੇਹ." (ਸ੍ਰੀ ਅਃ ਮਃ ੧) ਦੇਖੋ, ਪਵਈ। ੩. ਵਿ- ਕੁਝ. ਤਨਿਕ. "ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ." (ਵਾਰ ਸੋਰ ਮਃ ੩) ੪. ਸਰਵ- ਕਿਸ ਨੂੰ. ਕਿਸ ਤਾਂਈ.


ਸਰਵ- ਕੇਹੜਾ. ਕੌਨਸਾ.


ਸੰ. ਕੇਸਰੀ ਸਿੰਘ. ਕੇਸਰ (ਅਯਾਲ) ਵਾਲਾ. "ਅਜ ਕੈ ਵਸਿ ਗੁਰੁ ਕੀਨੋ ਕੇਹਰਿ." (ਆਸਾ ਮਃ ੫) ਅਜ ਨੰਮ੍ਰਭਾਵ, ਅਤੇ ਕੇਹਰਿ ਘਮੰਡ ਹੈ.


ਸੰਗ੍ਯਾ- ਉਹ ਬਾਰ (ਜੰਗਲ) ਜਿਸ ਵਿੱਚ ਕੇਹਰ (ਸ਼ੇਰ) ਹੋਣ. "ਏਕ ਦਿਵਸ ਵਹ ਗਯੋ ਸ਼ਿਕਾਰਾ। ਜਾਂ ਦਿਸ ਹੁਤੀ ਕੇਹਰੀਬਾਰਾ." (ਚਰਿਤ੍ਰ ੨੯੭)