Meanings of Punjabi words starting from ਮ

ਮੇਨਕਾ ਦਾ ਪਿਤਾ ਵ੍ਰਿਸਨਾਸ਼੍ਵ.


ਸੰ. ਸੰਗ੍ਯਾ- ਹਿਮਾਲਯ ਦੀ ਇਸਤ੍ਰੀ. ਗੰਗਾ ਅਤੇ ਸਤੀ ਦੀ ਮਾਤਾ. ਮੇਨਾ। ੨. ਸ੍ਵਰਗ ਦੀ ਇੱਕ ਅਪਸਰਾ. ਦੇਖੋ, ਸਕੁੰਤਲਾ ਅਤੇ ਹੀਰ। ੩. ਰਿਗਵੇਦ ਅਨੁਸਾਰ ਵ੍ਰਿਸਨਾਸ਼੍ਟ ਦੀ ਪੁਤ੍ਰੀ. ਜਿਸ ਨਾਲ ਇੰਦ੍ਰ ਦਾ ਪ੍ਰੇਮ ਸੀ.


ਦੇਖੋ ਮੇਨਕਾ ੧। ੨. ਪਿਤਰਾਂ ਦੇ ਮਨ ਤੋਂ ਉਪਜੀ ਇੱਕ ਕੰਨ੍ਯਾ.


ਅ਼ੰ. Madam ਬੇਗਮ, ਖ਼ਾਨਮ. ਸ੍ਵਨਮਾਨ ਯੋਗ੍ਯ ਇਸਤ੍ਰੀ.


ਅ਼. [میمار] ਮਿਅ਼ਮਾਰ ਇ਼ਮਾਰਤ (ਉਸਾਰੀ) ਕਰਨ ਵਾਲਾ, ਰਾਜ (mason)