Meanings of Punjabi words starting from ਸ

ਦੇਖੋ, ਸਿੰਗ. "ਭੈਸਰ ਮਾਥੇ ਸੀਂਗ ਗੋ." (ਟੋਡੀ ਨਾਮਦੇਵ)


ਸੰ. ਸੇਚਨ. ਸੰਗ੍ਯਾ- ਛਿੜਕਨ ਦੀ ਕ੍ਰਿਯਾ। ੨. ਪਾਣੀ ਦੇਣਾ. ਰੌਣੀ ਕਰਨੀ। ੩. ਸੰ. ਸੰਚਯਨ. ਜਮਾਂ ਕਰਨਾ. "ਜੈਸੇ ਮਧੁ ਮਾਖੀ ਸੀਂਚ ਸੀਂਚ ਕੈ ਇਕਤ੍ਰ ਕਰੈ." (ਭਾਗੁ ਕ)


ਸੰ. ਸਿੰਹਾਨ. ਸੰਗ੍ਯਾ- ਨੱਕ ਦੀ ਮੈਲ. "ਮੁਖ ਮੇ ਥੂਕ ਸੀਂਢ ਬਹੁ ਨਾਸਾ." (ਨਾਪ੍ਰ)