Meanings of Punjabi words starting from ਕ

ਸਿੰਧੀ. ਸਰਵ- ਕੌਨਸਾ. ਕੌਨ. "ਪ੍ਰਭ ਥਾਨੁ ਤੇਰੋ ਕੇਹਰੋ।" (ਕਾਨ ਮਃ ੫)


ਕ੍ਰਿ. ਵਿ- ਕੈਸਾ. ਕਿਸ ਪ੍ਰਕਾਰ ਦਾ। ੨. ਕੈਸੇ. ਕਿਉਂਕਰ. "ਬੁਰਾ ਕਰੇ ਸੋ ਕੇਹਾ ਸਿਝੈ?" (ਸਵਾ ਮਃ ੩)


ਸਰਵ- ਕਿਸ ਨੂੰ. ਕਿਸ ਪ੍ਰਤਿ। ੨. ਕ੍ਰਿ. ਵਿ- ਕੈਸੇ. ਕਿਉਂਕਰ. ਕਿਵੇਂ. "ਗੁਣਹੀਣੀ ਸੁਖ ਕੇਹਿ?" (ਸ੍ਰੀ ਅਃ ਮਃ ੧)


ਕੇਹੋ ਜਿਹਾ. ਕਿਸ ਤਰਾਂ ਦਾ.


ਸਰਵ- ਕੋਈ. "ਊਨ ਥਾਉ ਨ ਕੇਹੁ." (ਸਾਰ ਮਃ ੫)


ਕੈਸੇ. ਕਿਸ ਤਰਾਂ ਦੇ.


ਸੰਗ੍ਯਾ- ਕੇਕੜਾ. ਕਰਕਟ. ਬਿੱਛੂ ਦੀ ਸ਼ਕਲ ਦੀ ਲਾਲਰੰਗੀ ਮੱਛੀ.


ਸੰ. ਕੈਕੇਯੀ. ਕੇਕਯ ਦੇਸ਼ ਦੇ ਰਾਜਾ ਅਸ਼੍ਵਪਤਿ ਦੀ ਪੁਤ੍ਰੀ, ਜੋ ਦਸ਼ਰਥ ਦੀ ਰਾਣੀ ਅਤੇ ਭਰਤ ਦੀ ਮਾਤਾ ਸੀ.


ਕੈਕੇਯੀ ਦਾ ਪੁਤ੍ਰ, ਭਰਤ.


ਕਸ਼ਮੀਰ ਦੇ ਇਲਾਕੇ ਅੰਦਰ ਇੱਕ ਦੇਸ਼, ਜਿਸ ਨੂੰ ਹੁਣ ਕੱਕਾ ਆਖਦੇ ਹਨ। ੨. ਕੇਕਯ ਦੇਸ਼ ਦੀ ਵਸਤੁ। ੩. ਕੇਕਯ ਦੇ ਰਹਿਣ ਵਾਲਾ. ਕੱਕਾ ਦਾ. "ਅਸਿਤ ਕਰਣ ਪ੍ਰਭਾਸਤ ਕੇਕਯ." (ਰਾਮਾਵ) ਕੇਕਯ ਦੇ ਘੋੜੇ ਕਾਲੇ ਕੰਨਾਂ ਵਾਲੇ ਸ਼ੋਭਾ ਦੇ ਰਹੇ ਹਨ। ੩. ਬਿਆਸ ਅਤੇ ਸਤਲੁਜ ਦੇ ਵਿਚਕਾਰ ਦਾ ਦੇਸ਼.


ਦੇਖੋ, ਕੇਕਈ.