Meanings of Punjabi words starting from ਕ

ਸਰਵ- ਕਿਯੰਤ. ਕਿਤਨੇ. "ਊਠਿ ਸਿਧਾਰੇ ਕੇਤ." (ਬਾਵਨ) ੨. ਕਿਤਨੀ. ਕਿਸ ਕ਼ਦਰ. "ਮਾਨੁਖ ਕੀ ਕਹੁ ਕੇਤ ਚਲਾਈ?" (ਆਸਾ ਮਃ ੫) "ਗੁਣ ਨਾਇਕਾ! ਗੁਣ ਕਹੀਐ ਕੇਤ?" (ਬਿਲਾ ਮਃ ੫) ੩. ਕਿਸੇ. "ਕਾਰਜ ਨਾਹੀ ਕੇਤ." (ਮਾਝ ਬਾਰਹਮਾਹਾ) ੪. ਕ੍ਯੋਂ (ਕਿਉਂ). "ਤਾਂ ਡਰੀਐ ਕੇਤ?" (ਵਾਰ ਸ੍ਰੀ ਮਃ ੪) ੫. ਸੰ. ਘਰ। ੬. ਅਸਥਾਨ। ੭. ਬੁੱਧਿ। ੮. ਸੰਕਲਪ। ੯. ਅੰਨ। ੧੦. ਧੁਜਾ. ਝੰਡਾ. ਕੇਤੁ ਅਤੇ ਕੇਤ ਦੋਵੇਂ ਸ਼ਬਦ ਸਹੀ ਹਨ। ੧੧. ਦੇਖੋ, ਕਿਤੁ ੩.


ਵਿ- ਕਿਤਨੇ। ੨. ਕਿਸ ਕ਼ਦਰ. "ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ¹ ਤਰਿਆ ਰੇ." (ਸੋਰ ਮਃ ੫) "ਮਾਨੁਖ ਕੀ ਕਹੁ ਕੇਤਕ ਬਾਤ." (ਭੈਰ ਮਃ ੫)


ਸੰ. ਸੰਗ੍ਯਾ- ਕੇਵੜਾ. ਕੇਉੜਾ. L. Panzanus Ozoratissimus । ੨. ਕੇਵੜੇ ਦਾ ਫੁੱਲ. ਇਸ ਦਾ ਅਰਕ ਅਤੇ ਇਤਰ ਬਹੁਤ ਲੋਕ ਵਰਤਦੇ ਹਨ. ਇਹ ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਦੇਖੋ, ਕੇਵੜਾ ਅਤੇ ਕੰਟਕ.


ਕੇਤੁ (ਧੁਜਾ) ਆਯੁਧ (ਸ਼ਸਤ੍ਰ). "ਸਕਲ ਮੀਨ ਕੇ ਨਾਮ ਕਹਿ ਕੇਤ੍ਵਾਯੁਧ ਕਹਿ ਅੰਤ." (ਸਨਾਮਾ) ਮੱਛ ਦੇ ਨਾਉਂ ਲੈ ਕੇ ਅੰਤ ਕੇਤੁ ਅਤੇ ਆਯੁਧ ਪਦ ਦੇਓ. ਜਿਵੇਂ- ਝਖਕੇਤੁ, ਮਕਰਕੇਤੁ, ਮੱਛਕੇਤੁ, ਮਤਸ੍ਯਕੇਤੁ, ਮੀਨਕੇਤੁ- ਆਯੁਧ. ਕਾਮ ਦਾ ਸ਼ਸਤ੍ਰ, ਤੀਰ.


ਵਿ- ਕੇਤ ਘਰ ਵਾਲੀ. "ਗੋਲਾ ਪਦ ਪ੍ਰਿਥਮੇ ਉਚਰ ਕੇਤਨਿ ਪਦ ਕਹੁ ਅੰਤ." (ਸਨਾਮਾ) ਗੋਲੇ ਦਾ ਹੈ ਘਰ ਜਿਸ ਵਿੱਚ, ਬੰਦੂਕ. ਤੋਪ.