Meanings of Punjabi words starting from ਪ

ਸੰਗ੍ਯਾ- ਪੈਰਾਂ ਨਾਲ ਬੱਧਾ ਵਾਜਾ, ਘੁੰਗਰੂ. ਨੱਚਣ ਵਾਲੇ, ਪੈਰਾਂ ਨੂੰ ਘੰਗਰੂ ਬੰਨ੍ਹ ਲੈਂਦੇ ਹਨ, ਜਿਸ ਤੋਂ ਲੈ ਤਾਰ ਵਿੱਚ ਸਹਾਇਤਾ ਹੁੰਦੀ ਹੈ. "ਪੈਰੀਵਾਜਾ ਸਦਾ ਨਿਹਾਲ." (ਆਸਾ ਮਃ ੧)


ਕ੍ਰਿ- ਪੈਰਾਂ ਉੱਪਰ ਡਿਗਣਾ. ਚਰਣਾਂ. ਪੁਰ ਸਿਰ ਰੱਖ ਕੇ ਮੱਥਾ ਟੇਕਣਾ. "ਪੈਰੀਂ ਪਵਣੁ ਨ ਛੋਡੀਐ ਕਲੀਕਾਲ ਰਹਿਰਾਸ ਕਰੇਹੀ।" (ਭਾਗੁ) "ਪੈਰੀ ਪਵਣਾ ਜਗ ਵਰਤਾਯਾ." (ਭਾਗੁ) ਇਸ ਰੀਤਿ ਤੋਂ ਸਤਿਗੁਰੂ ਦਾ ਭਾਵ, ਅਭਿਮਾਨ ਤ੍ਯਾਗਕੇ ਨੰਮ੍ਰਤਾ ਧਾਰਣ ਤੋਂ ਹੈ.


ਦੇਖੋ, ਪੈਰਣ.


ਫ਼ਾ. [پیرو] ਵਿ- ਪਿੱਛੇ ਚੱਲਣ ਵਾਲਾ. ਅਨੁਚਰ.


ਫ਼ਾ. [پیروکار] ਵਿ- ਪੈਰਵੀ ਕਰਨ ਵਾਲਾ। ੨. ਆਗ੍ਯਾਪਾਲਕ.


ਵਿ- ਪਰਲਾ. ਦੂਸਰਾ. ਦੂਜੀ ਵੱਲ ਦਾ. "ਛੇਦਕੈ ਪੈਲ ਪਾਰੇ ਪਧਾਰ੍ਯੋ." (ਵਿਚਿਤ੍ਰ) ਵਿੰਨ੍ਹਕੇ ਪਰਲੇ ਪਾਸੇ ਚਲਾ ਗਿਆ। ੨. ਦੇਖੋ, ਪਾਇਲ.