Meanings of Punjabi words starting from ਸ

ਦੇਖੋ, ਸ੍ਵਾਧੀਨ.


ਸੰ. ਸ਼੍ਵਾਨ. ਸੰਗ੍ਯਾ- ਕੁੱਤਾ. "ਸੁਆਨਪੂਛ ਜਿਉ ਹੋਇ ਨ ਸੂਧੋ." (ਦੇਵ ਮਃ ੯) "ਅਪਨਾਆਪੁ ਤੂ ਕਬਹੁ ਨ ਛੋਡਸਿ ਸੁਆਨਪੂਛਿ ਜਿਉ ਰੇ." (ਮਾਰੂ ਮਃ ੧) ੨. ਸੰ. ਸ੍ਵਯਨ. ਸੁੰਦਰ ਹੈ ਅਯਨ (ਚਾਲ) ਜਿਸਦੀ, ਹੰਸ. ਦੇਖੋ, ਸਵਾਨ.


ਸੰਗ੍ਯਾ- ਕੁੱਤੇ ਦਾ ਵੈਰੀ ਚੰਡਾਲ, ਜੋ ਕੁੱਤੇ ਨੂੰ ਮਾਰਦਾ ਅਤੇ ਖਾ ਜਾਂਦਾ ਹੈ. ਸ੍ਵਪਚ. "ਸੁਆਨਸਤ੍ਰ ਅਜਾਤੁ ਸਭ ਤੇ." (ਕੇਦਾ ਰਵਿਦਾਸ) ਸਭ ਤੋਂ ਨੀਚ ਜਾਤਿ ਸੁਪਚ.


ਦੇਖੋ, ਸੁਆਨ.


ਦੇਖੋ, ਸੁਆਣੀ। ੨. ਸ਼੍ਵਾਨੀ. ਕੁੱਤੀ. ਸ਼ੁਨੀ.


ਸੰਗ੍ਯਾ- ਰਾਜੇ ਦੀ ਸੈਨਾ. ਸ੍ਵਾਮੀ (ਰਾਜੇ) ਦੀ ਫੌਜ. (ਸਨਾਮਾ) ੨. ਦੇਖੋ, ਸ੍ਵਾਮਿਨੀ.


ਸੰ स्वामिन- ਸ੍ਵਾਮੀ. ਸੰਗ੍ਯਾ- ਪਤਿ. ਭਰਤਾ। ੨. ਮਾਲਿਕ. ਆਕ਼ਾ. "ਮਾਤ ਪਿਤਾ ਸੁਆਮਿ ਸਜਣੁ." (ਵਡ ਮਃ ੫) "ਸੁਆਮੀ ਕੋ ਗ੍ਰਿਹ ਜਿਉ ਸਦਾ ਸੁਆਨ ਤਜਤ ਨਹਿ." (ਸਃ ਮਃ ੯)


ਦੇਖੋ, ਸਵਾਰ."ਸਰਦਾਰ ਸੁਆਰ ਅਨੇਕ." (ਚੰਡੀ ੨)