Meanings of Punjabi words starting from ਸ

ਦੇਖੋ, ਸਵਾਰ."ਸਰਦਾਰ ਸੁਆਰ ਅਨੇਕ." (ਚੰਡੀ ੨)


ਕ੍ਰਿ- ਸੁਧਾਰਨ. ਦੁਰੁਸ੍ਤ ਕਰਨਾ. ਸਁਵਾਰਨਾ.


ਸੰ. ਸ੍ਵਾਰ੍‍ਥ. ਸੰਗ੍ਯਾ- ਆਪਣਾ ਪ੍ਰਯੋਜਨ. ਅਪਨੀ ਗ਼ਰਜ਼. "ਗੋਬਿੰਦ ਭਜਿ ਸਭ ਸੁਆਰਥ ਪੂਰੇ." (ਮਾਰੂ ਮਃ ੫)


ਸੰ. स्वार्थिन. ਸ੍ਵਾਰਥੀ. ਵਿ- ਖ਼ੁਦਗ਼ਰਜ਼. ਆਪਣਾ ਪ੍ਰਯੋਜਨ ਸਿੱਧ ਕਰਨ ਵਾਲਾ. ਮਤਲਬੀ.


ਦੇਖੋ, ਸੁਆਰਥ.


ਦੇਖੋ, ਸਵਾਰੀ. "ਕਰੀ ਸਿੰਘ ਸੁਆਰੀ." (ਚੰਡੀ ੨)


ਦੇਖੋ, ਸਵਾਲ.