Meanings of Punjabi words starting from ਪ

ਸੰਗ੍ਯਾ- ਮਾਰਗ. ਪੰਧ. ਪਦ (ਪੈਰ) ਰੱਖੀਏ ਜਿਸ ਵਿੱਚ. "ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ." (ਕੇਦਾ ਕਬੀਰ) ੨. ਡਿੰਘ. ਕਰਮ. ਪਦ ਦ੍ਵਿ. ਦੋ ਵਾਰ ਪੈਰ ਰੱਖਣ ਵਿੱਚ ਜਿਤਨੀ ਲੰਬਾਈ ਹੁੰਦੀ ਹੈ. ਡੇਢ ਗਜ਼ ਭਰ. "ਚਰਣ ਸਰਣ ਗੁਰੁ ਏਕ ਪੈਡਾ ਜਾਇ ਚਲ." (ਭਾਗੁ ਕ)


ਦੇਖੋ, ਪੈਂਦਾਖ਼ਾਨ.


ਸੰਗ੍ਯਾ- ਪੈਂਡੇ (ਮਾਰਗ) ਜਾਣ ਵਾਲਾ. ਰਾਹੀ. "ਕੋਈ ਪੈਂਡੋਈ ਹਮਾਰੀ ਓਰ ਆਵਤਾ ਹੈ." (ਜਸਭਾਸ)