Meanings of Punjabi words starting from ਸ

ਸੰ. ਸੁ- ਆਲਯ. ਵਿ- ਸੁੰਦਰਤਾ ਦਾ ਘਰ. ਸ਼ੋਭਾ ਦਾ ਘਰ। ੨. ਉੱਤਮਤਾ ਦਾ ਨਿਵਾਸ. ਸ਼੍ਰੇਸ੍ਠ. "ਕੇਤਾ ਤਾਣ ਸੁਆਲਿਹੁ ਰੂਪ." (ਜਪੁ) "ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ." (ਵਾਰ ਆਸਾ) "ਤੇਰੀ ਸਿਫਤ ਸੁਆਲਿਓ ਸਰੂਪ ਹੈ." (ਵਾਰ ਗਉ ੧. ਮਃ ੪) "ਕਾਇਆ ਕਾਮਣਿ ਅਤਿ ਸੁਆਲਿਓ." (ਸੂਹੀ ਮਃ ੩) ੩. ਸੰਗ੍ਯਾ- ਸ਼ੋਭਾ. ਸੁੰਦਰਤਾ. "ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਹੁ ਕਾਇ?" (ਸ੍ਰੀ ਮਃ ੧) ੪. ਜਨਮਸਾਖੀ ਵਿੱਚ ਲੇਖ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁਨਾਫਕ ਦੇਸ਼ ਦਾ ਨਾਉਂ ਸੁਆਲਿਉ ਰੱਖਿਆ. ਦੇਖੋ. ਨਾਨਕ ਪ੍ਰਕਾਸ਼ ਉੱਤਰਾਰਧ ਅਃ ੧੧.। ੫. ਵਿ- ਸ਼ਲਾਘਾ ਯੋਗ. ਤਅ਼ਰੀਫ਼ ਲਾਇਕ.


ਅ਼. [ثاو] ਸਾਵ. ਕਮਜੋਰੀ. ਨਾਤਾਕਤੀ. ੨. ਫ਼ਾ. [ساو] ਖਾਲਿਸ ਸ੍ਵਰਣ (ਸੋਨਾ). ੩. ਦੇਖੋ, ਸਆਉ.


ਫ਼ਾ. [ساوگیر] ਸਾਵਗੀਰ. ਖਾਲਿਸ ਸ੍ਵਰਣ ਰੱਖਣ ਵਾਲੇ. ਭਾਵ- ਖਾਲਿਸ ਸਿੱਕੇ. ਦੇਖੋ, ਸੁਆਵ. ੨. "ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ, ਸੁਆਵਗੀਰ ਸਭਿ ਉਘੜਿਆਏ." (ਵਾਰ ਗਉ ੧. ਮਃ ੪) ਖੋਟਿਆਂ ਵਿੱਚੋਂ ਖਰੇ ਪਰਖੇ ਗਏ.


ਸੰਗ੍ਯਾ- ਸ੍ਵਾਰ੍‍ਥ. ਖੁਦ ਗ਼ਰਜੀ. "ਛਡਿਆ ਮਾਇਆ ਸੁਆਵੜਾ." (ਵਾਰ ਰਾਮ ੨. ਮਃ ੫) ੨. ਰਸ. ਸ੍ਵਾਦ.