Meanings of Punjabi words starting from ਜ

ਦੇਖੋ, ਜਦ ਅਤੇ ਯਦਾ। ੨. ਫ਼ਾ. ਜ਼ਦਹ. ਮਾਰਿਆ ਹੋਇਆ. ਦੇਖੋ, ਜ਼ਦਨ.


ਸੰ. ਯਦਾਪਿ. ਦੇਖੋ, ਜਦਪਿ ਅਤੇ ਯਦ੍ਯਪਿ.


ਸੰ. ਯਦਿ. ਵ੍ਯ- ਜੇ. ਅਗਰ। ੨. ਜਿਸ ਵੇਲੇ. ਜਦੋਂ. "ਦੂਖ ਤਦੇ ਜਦਿ ਵੀਸਰੈ." (ਬਿਲਾ ਮਃ ੫)


ਸੰ. यतअचिलत्त्य "ਜਦਿ ਚਿੰਤ ਸਰਬਗਤੰ." (ਗੂਜ ਜੈਦੇਵ) ਜੋ ਚਿੰਤਨ ਰਹਿਤ ਹੈ.


ਜਿਸ ਦਿਨ. ਜਿਸ ਰੋਜ਼. "ਜਦਿਨ ਰੋਸ ਵਹ ਆਇ ਹੈ." (ਪਾਰਸਾਵ)


ਦੇਖੋ, ਜੁਦਿ। ੨. ਯਦੁਵੰਸ਼ੀ. ਯਾਦਵ. "ਭਗਵਾਨ ਜਦੀ." (ਕ੍ਰਿਸਨਾਵ) ੩. ਦੇਖੋ, ਜੱਦੀ.


ਅ਼. [جّدی] ਵਿ- ਕੁਲ ਨਾਲ ਹੈ ਜਿਸ ਦਾ ਸੰਬੰਧ. ਦਾਦੇਲਾਹੀ.


ਅ਼. [جدیِد] ਵਿ- ਨਵਾਂ. ਤਾਜ਼ਾ। ੨. ਵਰਤਮਾਨ ਸਮੇਂ ਦਾ.


ਸੰ. ਯਦੁ. ਯਾਦਵਾਂ ਦਾ ਮੁਖੀਆ ਇੱਕ ਰਾਜਾ, ਜਿਸ ਤੋਂ ਕੁਲ ਦਾ ਨਾਮ ਯਾਦਵ ਹੋਇਆ. ਦੇਖੋ, ਕੁਰੁਵੰਸ਼ ਅਤੇ ਯਦੁ.