Meanings of Punjabi words starting from ਝ

ਵਿ- ਕ੍ਸ਼ੀਣ. ਸੂਖਮ. ਪਤਲਾ. ਬਾਰੀਕ. "ਝਗੁਲੀ ਝੀਨੀ ਅਲਪ ਕਰਾਇ." (ਗੁਪ੍ਰਸੂ) ੨. ਧੀਮਾ. ਧੀਮੀ. "ਰੋਵਾ ਝੀਣੀ ਬਾਣਿ." (ਸ੍ਰੀ ਮਃ ੧) ੩. ਕਮ. ਘੱਟ. "ਜਿਸ ਤੇ ਤ੍ਰਿਪਤਿ ਹੋਤ ਹੈ ਝੀਣੀ." (ਗੁਪ੍ਰਸੂ)


ਵਿ- ਘੂਰਮਿਤ. ਝੂਮਦਾ ਹੋਇਆ. "ਝੀਮ ਝਰੇ ਜਨੁ ਸੇਲ ਹਰੇ." (ਪਾਰਸਾਵ) ਨੇਤ੍ਰਾਂ ਦੇ ਘਾਇਲ ਕੀਤੇ ਝੂਮਕੇ ਝੜੇ (ਡਿਗੇ) ਮਾਨੋ ਸੇਲੇ ਦੇ ਮਾਰੇ ਹੋਏ ਹਨ.


ਸੰਗ੍ਯਾ- ਬਹੁਤ ਵਿਸਤਾਰ ਵਾਲਾ ਜਲਸ੍‍ਥਾਨ, ਜੋ ਚਾਰੇ ਪਾਸਿਓਂ ਜ਼ਮੀਨ ਨਾਲ ਘਿਰਿਆ ਹੋਵੇ. Lake.


ਸੰ. ਧੀਵਰ. ਸੰਗ੍ਯਾ- ਮੱਛੀਆਂ ਫਾਹੁਣ ਵਾਲਾ. ਮਛੂਆ। ੨. ਝਿਉਰ. ਕਹਾਰ.


ਇੱਕ ਪਿੰਡ, ਜੋ ਜਿਲਾ ਕਰਨਾਲ, ਤਸੀਲ ਥਾਨੇਸਰ ਵਿੱਚ ਹੈ. ਇੱਥੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ.


ਦੇਖੋ, ਝੀਵਰ. "ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ." (ਵਾਰ ਰਾਮ ੧. ਮਃ ੧)


ਸੰਗ੍ਯਾ- ਝਗੜਾ. ਫ਼ਿਸਾਦ. ਦੇਖੋ, ਉਝੀੜ.


ਦੇਖੋ, ਝੀਂਗੁਰ.