Meanings of Punjabi words starting from ਤ

ਦੇਖੋ, ਤਥੁ। ੨. ਵ੍ਯ- ਤਥਾ. ਤਿਵੇਂ ਤੇਹਾ. "ਥਲੰ ਤਥ ਨੀਰੰ." (ਵੈਰਾਹ) ੩. ਕ੍ਰਿ. ਵਿ- ਤਤ੍ਰ. ਓਥੇ. ਵਹਾਂ. "ਤਥ ਲਗਣੰ ਪ੍ਰੇਮ ਨਾਨਕ." (ਗਾਥਾ)


ਦੇਖੋ, ਤਥੁ. "ਕਰ ਤੱਥ ਸੁਣਾਯੋ." (ਰਾਮਾਵ)


ਸੰ. ਵ੍ਯ- ਔਰ. ਅਤੇ. "ਵਾਰ ਮਾਝ ਕੀ ਤਥਾ ਸਲੋਕ ਮਹਲਾ ੧. " ੨. ਇਸੇ ਤਰਾਂ ਇਵੇਂ ਹੀ। ੩. ਸੰਗ੍ਯਾ- ਸਤ੍ਯ। ੪. ਨਿਸ਼ਚਾ. "ਗੁਰ ਕੈ ਸਬਦਿ ਤਥਾ ਚਿਤੁ ਲਾਏ." (ਮਾਰੂ ਮਃ ੧) ੫. ਹ਼ੱਦ. ਸੀਮਾ.


ਸੰਗ੍ਯਾ- ਤਤ੍ਵ ਤੋਂ ਥੋਥਾ. ਪੀੜਿਆ ਹੋਇਆ ਗੰਨਾ.


ਵ੍ਯ- ਤਥਾ- ਅਸ੍ਤੁ. ਐਸਾ ਹੀ ਹੋਵੇ. ਵੈਸਾ ਹੀ ਹੋ. "ਕਹਿਕੈ ਤਥਾਸੁ ਭੇ ਅੰਤ੍ਰਧਾਨ." (ਦੱਤਾਵ) "ਕੋਹਿ ਤਥਾਸ੍‍ਤੁ ਭੀ- ਲੋਪ ਰੰਡਿਕਾ." (ਪਾਰਸਾਵ)


ਵ੍ਯ- ਤੌਭੀ. ਤਾਹਮ. ਫਿਰ ਉਸੇ ਤਰਾਂ.


ਸੰ. ਵ੍ਯ- ਤੌਭੀ. ਤਦ ਭੀ. ਤਾਹਮ.