Meanings of Punjabi words starting from ਧ

ਸੰਗ੍ਯਾ- ਧੜਾ ਧੜ. ਗਦਾਗਦ. ਲਗਾਤਾਰ ਧੜ ਧੜ ਸ਼ਬਦ. "ਲੂਣਹਰਾਮੀ ਗੁਨਹਗਾਰ ਧੜਧੰਮੜ ਧੜੀਐ." (ਭਾਗੁ)


ਕ੍ਰਿ- ਧੜ ਧੜ ਸ਼ਬਦ ਕਰਨਾ. ਥਾਪੜਨਾ. ਕੁੱਟਣਾ.


ਸੰਗ੍ਯਾ- ਧੜਵਾਈ ਦਾ ਕੰਮ. ਧੜਵਾਈ ਦਾ ਪੇਸ਼ਾ.


ਤੋਲਣ ਵਾਲਾ ਕਾਰਿੰਦਾ. ਦੇਖੋ, ਧੜ ੪. ਸੰ. घटिन । ੨. ਪਿੰਡ ਦਾ ਲੇਖਾ ਕਰਨ ਅਤੇ ਤੋਲਣ ਵਾਲਾ ਬਾਣੀਆਂ.


ਸੰ. ਧਟ. ਸੰਗ੍ਯਾ- ਤਰਾਜ਼ੂ ਦੇ ਦੋਵੇਂ ਪਲੜੇ ਸਮਾਨ ਵਜ਼ਨ ਦੇ ਕਰਨ ਲਈ ਹਲਕੇ ਪਾਸੇ ਪਾਇਆ ਬੋਝ। ੨. ਪੱਖ. ਪਕ੍ਸ਼੍‍। ੩. ਸਹਾਇਕ ਟੋਲਾ. "ਹਮ ਹਰਿ ਸਿਉ ਧੜਾ ਕੀਆ××× ਕਿਨਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ." (ਆਸਾ ਮਃ ੪)


ਸੰਗ੍ਯਾ- ਧੜ ਸ਼ਬਦ. ਕਿਸੇ ਭਾਰੀ ਵਸਤੁ ਦੇ ਡਿੱਗਣ ਜਾਂ ਤੋਪ ਆਦਿ ਦੇ ਚੱਲਣ ਤੋਂ ਹੋਇਆ ਸ਼ਬਦ। ੨. ਦਿਲ ਦੇ ਧੜਕਣ ਦੀ ਕ੍ਰਿਯਾ.


ਦੇਖੋ, ਧੜਧੰਮੜ। ੨. ਤੋਪ ਆਦਿ ਦੇ ਦਗਣ ਦੀ ਲਗਾਤਾਰ ਧੁਨਿ.