Meanings of Punjabi words starting from ਪ

ਸੰਗ੍ਯਾ- ਪਾਦ ਵੰਦਨ. ਚਰਨਾਂ ਪੁਰ ਪ੍ਰਣਾਮ (ਨਮਸਕਾਰ) ਕਰਨ ਦੀ ਕ੍ਰਿਯਾ.


ਪਕੜੋ. ਗ੍ਰਹਣ ਕਰੋ। ੨. ਪਕਰਿਆ. ਪ੍ਰਗ੍ਰਹਣ (ਧਾਰਣ) ਕੀਤਾ. "ਪੰਚਾਂ ਤੇ ਏਕੁ ਛੂਟਾ, ਜਉ ਸਾਧੂ ਸੰਗ ਪਗਰਉ."(ਸਾਰ ਪੜਤਾਲ ਮਃ ੫) ੩. ਸੰਗ੍ਯਾ- ਪੈਰਚਾਲ.


ਸੰਗ੍ਯਾ- ਪੱਗ. ਦਸਤਾਰ. ਪਗੜੀ. "ਵਸਤ੍ਰ ਪਗਰਿਯਾ ਲਾਲ ਯੁਤ." (ਚਰਿਤ੍ਰ ੩੯) "ਹਉ ਅਭਿਮਾਨਿ ਟੇਢਿ ਪਗਰੀ." (ਬਿਲਾ ਕਬੀਰ)


ਸੰਗ੍ਯਾ- ਚਰਨਰਜ. ਚਰਨਧੂਲਿ. ਦੇਖੋ, ਪਗ ਅਤੇ ਰੇਣੁ.


ਉਹ ਦੋਸ੍ਤ ਜਿਸ ਨੇ ਮਿਤ੍ਰ ਨਾਲ ਪੱਗ ਬਦਲੀ ਹੈ. ਦੇਖੋ, ਪੱਗ ਵਟਾਉਣੀ.


ਕ੍ਰਿ- ਗਾੜ੍ਹੀ ਮਿਤ੍ਰਤਾ ਕਰਨੀ. ਪੁਰਾਣੇ ਜ਼ਮਾਨੇ ਮਿਤ੍ਰ ਪਰਸਪਰ ਪੱਗ ਵਟਾਕੇ ਇਹ ਪ੍ਰਗਟ ਕਰਦੇ ਸਨ, ਕਿ ਅਸੀਂ ਇੱਕ ਦੂਜੇ ਦੀ ਪਤ ਦੇ ਸਾਂਝੀ ਹਾਂ.