Meanings of Punjabi words starting from ਬ

ਉਸ ਨੇ ਬਖ਼ਸ਼ੇ. ਕਮਾ ਕੀਤੇ. "ਕਉਣ ਕਉਣ ਅਪਰਾਧੀ ਬਖਸਿਅਨੁ." (ਸੋਰ ਅਃ ਮਃ ੩)


ਬਖ਼ਸ਼ਸ਼ ਨੂੰ ਪ੍ਰਾਪਤ ਹੋਇਆ. "ਮਤ ਕੋਈ ਬਖਸਿਆ ਮੈ ਮਿਲੈ." (ਸ. ਫਰੀਦ) ੨. ਦਾਨ ਕੀਤਾ। ੩. ਮੁਆਫ਼ ਕੀਤਾ.


ਦੇਖੋ, ਬਖ਼ਸ਼ਸ਼.


ਫ਼ਾ. [بخشِندہ] ਵਿ- ਬਖ਼ਸ਼ਸ਼ ਕੁਨਿੰਦਹ. ਦਾਨੀ। ੨. ਮੁਆਫ਼ ਕਰਨ ਵਾਲਾ. "ਪ੍ਰਭੁ ਪਾਰਬ੍ਰਹਮੁ ਬਖਸਿੰਦੁ." (ਸ੍ਰੀ ਮਃ ੫)