Meanings of Punjabi words starting from ਭ

ਰਾਜਪੂਤਾਂ ਦੀ ਇੱਕ ਜਾਤਿ, ਭਾਟੀ. "ਕੇਤੜਿਆ ਹੀ ਭਰਟੀਏ." (ਭਾਗੁ) ੨. ਦੇਖੋ, ਭਿਰਟੀ.

ਸੰ. ਸੰਗ੍ਯਾ- ਸੇਵਨ। ੨. ਪਾਲਣ. "ਭਰਣ ਪੋਖਣ ਕਰੰਤ ਜੀਆ." (ਸਹਸ ਮਃ ੫) ੩. ਮਜ਼ਦੂਰੀ। ੪. ਧਾਰਣ ਕਰਨਾ। ੫. ਪੂਰਨਾ. ਭਰਨਾ.

ਭਰਣ ਪੌਸਣ. ਪਾਲਣ ਅਤੇ ਰਕ੍ਸ਼੍‍ਣ. "ਭਰਣ ਪੋਖਣੁ ਕਰਣਾ." (ਮਃ ੫. ਵਾਰ ਗਉ ੨) ਪ੍ਰਤਿਪਾਲਨ ਅਤੇ ਰਖ੍ਯਾ ਕਰਨ ਵਾਲਾ.

ਕ੍ਰਿ- ਪੂਰਨ ਕਰਨਾ. "ਭਰਿਆ ਹੋਇ ਸੁ ਕਬਹੁ ਨ ਡੋਲੈ." (ਗੌਂਡ ਕਬੀਰ) ੨. ਲਿਬੜਨਾ. ਆਲੁਦਾ ਹੋਣਾ. "ਭਰੀਐ ਹਥੁ ਪਰੁ ਤਨੁ ਦੇਹ." (ਜਪੁ) "ਹਉਮੈ ਮੈਲੁ ਭਰੀਜੈ." (ਵਡ ਛੰਤ ਮਃ ੩)

ਸੰ. ਦੂਜਾ ਨਕ੍ਸ਼੍‍ਤ੍ਰ (ਨਛਤ੍ਰ). ੨. ਨਾਗਦਮਨ ਬੂਟੀ. ਨਾਗਦੌਨ। ੩. ਰਾਹੂ ਦੀ ਮਾਤਾ.

ਦੇਖੋ, ਭਰਣ.

ਸੰਗ੍ਯਾ- ਤਾਂਬਾ ਪਿੱਤਲ ਆਦਿ ਅਨੇਕ ਧਾਤੁ ਮਿਲਾਕੇ ਬਣਾਈ ਹੋਈ ਮਿਸ਼੍ਰਿਤ ਧਾਤੁ। ੨. ਸੰਚੇ (ਸਾਂਚੇ) ਵਿੱਚ ਪਾਉਣ ਯੋਗ੍ਯ ਦ੍ਰਵ ਪਦਾਰਥ. "ਮੈਨ ਸੁਨਾਰ ਭਰਤ ਜਨੁ ਭਰੀ." (ਚਰਿਤ੍ਰ ੨੯੫)#੩. ਭਰਤੀ. ਟੋਏ ਆਦਿ ਨੂੰ ਪੂਰਣ ਲਈ ਜੋ ਮਿੱਟੀ ਆਦਿ ਵਸਤੁ ਪਾਈ ਜਾਵੇ। ੪. ਸੰ. ਜੁਲਾਹਾ। ੫. ਖੇਤ। ੬. ਨਟ। ੭. ਦਸ਼ਰਥ ਦਾ ਪੁਤ੍ਰ ਰਾਮਚੰਦ੍ਰ ਜੀ ਦਾ ਭਾਈ, ਜੋ ਕੈਕੇਯੀ ਦੇ ਉਦਰ ਤੋਂ ਜਨਮਿਆ. ਇਸ ਦੀ ਇਸਤ੍ਰੀ ਮਾਂਡਵੀ ਅਤੇ ਪੁਤ੍ਰ ਤਕ੍ਸ਼੍‍ ਅਰ ਪੁਸਕਲ ਸਨ। ੮. ਉਹ ਅਗਨਿ, ਜੋ ਯਗ੍ਯ ਅਤੇ ਅਗਨਿਹੋਤ੍ਰ ਲਈ ਸਦਾ ਮਚਦੀ ਰੱਖੀ ਜਾਵੇ। ੯. ਇੱਕ ਮਹਾਤਮਾ ਰਿਖੀ, ਜੋ ਜੜ੍ਹਭਰਤ ਕਰਕੇ ਪ੍ਰਸਿੱਧ ਹੈ। ੧੦. ਰੂਪ ਕਾਵ੍ਯ (ਨਾਟਕ) ਦਾ ਆਚਾਰਯ ਇੱਕ ਰਿਖੀ, ਜਿਸ ਨੇ ਨਾਟਕ ਦੇ ਨਿਯਮ ਬਣਾਏ। ੧੧. ਪੁਰੁਵੰਸ਼ ਦਾ ਚੰਦ੍ਰਵੰਸ਼ੀ ਰਾਜਾ, ਜੋ ਸ਼ਕੁੰਤਲਾ ਦੇ ਪੇਟ ਤੋਂ ਦੁਸ੍ਯੰਤ ਦਾ ਪੁਤ੍ਰ ਸੀ. ਜਿਸ ਦੇ ਨਾਮ ਪੁਰ ਦੇਸ਼ ਦਾ ਨਾਮ ਭਾਰਤ ਹੋਇਆ। ੧੨. ਸੰਗੀਤਸ਼ਾਸਤ੍ਰ ਦਾ ਇੱਕ ਆਚਾਰਯ। ੧੩. ਸੰ. ਭਰ੍‍ਤਾ. ਪਤਿ. "ਜਿਉਤਰੁਨਿ ਭਰਤ ਪਰਾਨ." (ਬਿਲਾ ਅਃ ਮਃ ੫) "ਭਰਤ ਬਿਹੂਨ ਕਹਾਂ ਸੋਹਾਗੁ?" (ਗਉ ਮਃ ੫)

ਰਾਜਾ ਭਰਤ ਦਾ ਦੇਸ਼. ਦੇਖੋ, ਭਰਤ ੧੧. ਅਤੇ ਭਾਰਤਵਰਸ.