Meanings of Punjabi words starting from ਮ

ਮਹਤ੍ਵਤਾ ਵਾਲਾ. ਵਡਾ. ਬਜ਼ੁਰਗ। ੨. ਦੇਖੋ, ਮਹਤਉ.


ਰੱਸੀਆਂ ਵੱਟਣ ਅਤੇ ਸਿਰਕੀਆਂ ਬਣਾਉਣ ਵਾਲੀ ਇੱਕ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ.


ਸੰ. ਮਹਿਤਾ. ਸੰਗ੍ਯਾ- ਵਡਿਆਈ। ੨. ਤਾਕਤ. ਸ਼ਕਤਿ। ੩. ਪੰਜਾਬੀ ਖਤ੍ਰੀਆਂ ਦੀ ਇੱਕ ਜਾਤਿ ਅਤੇ ਸਨਮਾਨ ਬੋਧਕ ਉਪਾਧਿ. "ਮੋਹਣ ਰਾਮ ਮਹਿਤਿਆ." (ਭਾਗੁ) "ਤਾ ਮਹਿਤਾ ਕਾਲੂ ਨੂੰ ਆਖਿਆ." (ਜਸਾ) ੪. ਦੇਖੋ, ਮਹਤਾ ੨. ਅਤੇ ੩.


ਦੇਖੋ, ਮਹਿਤ.


ਹ਼ਜਰਤ ਮੁਹ਼ੰਮਦ. "ਮਹਿਦੀਨ ਕੇ ਦੀਨ ਤਿਸੈ ਗਹਿ ਲ੍ਯਾਵੈਂ." (ਸਵੈਯੇ ੩੩)


ਦੇਖੋ, ਮਹਦੀ.


ਮਹਿਤਾ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਇਆ. ਇਸ ਨੂੰ ਸਤਿਗੁਰੂ ਨੇ ਗੁਰਬਾਣੀ ਦਾਭਾਵ ਸਮਝਾਇਆ ਸੀ.