Meanings of Punjabi words starting from ਸ਼

ਸੰ. ਸੰਗ੍ਯਾ- ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਇਹ ਸੱਤ ਤਾਰੇ ਹਨ, ਜਿਨ੍ਹਾਂ ਦੀ ਸ਼ਕਲ ਮੱਛੀ ਵਾਂਙ ਹੈ. ਵਿਸਨੁ ਇਨ੍ਹਾਂ ਦੇ ਮੱਧ ਅਤੇ ਧ੍ਰੁਵ ਪੂਛ ਵੱਲ ਵਿਰਾਜਦਾ ਹੈ. ਸ਼ਿਸ਼ੁਮਾਰਚਕ੍ਰ। ੨. ਮਗਰਮੱਛ. ਘੜਿਆਲ.


ਦੇਖੋ, ਉਦਯਪੁਰ ਅਤੇ ਗਹਲੋਤ.


ਦੇਖੋ, ਸਿਸਨ.


ਫ਼ਾ [شکشت] ਸੰਗ੍ਯਾ- ਹਾਰ. ਪਰਾਜਯ. "ਚਲੀ ਸਿਕਸ੍ਤ ਖਾਇ ਅਬ ਸੈਨਾ." (ਗੁਪ੍ਰਸੂ) ੨. ਵਿ- ਟੁੱਟਿਆ. ਟੁੱਟ ਗਿਆ.


ਫ਼ਾ. [شکستہ] ਵਿ- ਟੁੱਟਾ. ਭੱਜਾ. ਦੇਖੋ, ਸੰ. शस्त ਸ਼ਸ੍ਤ। ੨. ਸੰਗ੍ਯਾ- ਛੇਤੀ ਨਾਲ ਲਿਖਿਆ ਲੇਖ, ਜਿਸ ਵਿੱਚ ਮਾਤ੍ਰਾ ਦੇ ਚਿੰਨ੍ਹ ਪੂਰੇ ਨਾ ਲਾਏ ਹੋਣ ਅਤੇ ਅੱਖਰਾਂ ਦੀ ਸ਼ਕਲ ਭੀ ਬਹੁਤ ਸਾਫ ਨਾ ਹੋਵੇ.