Meanings of Punjabi words starting from ਸ

ਸੰ. ਵਿ- ਇੱਕ ਧ੍ਯਾਨ ਪਰਾਇਣ। ੨. ਪ੍ਰਾ. ਭੀੜਾ. ਤੰਗ। ੩. ਦੇਖੋ, ਸੁਕੇਤੁ। ੪. ਦੇਖੋ, ਸੰਕੇਤ. "ਯਹੈ ਸਕੇਤ ਤਹਾਂ ਬਦ ਆਈ." (ਚਰਿਤ੍ਰ ੧੦੩)


ਸੰ. ਸੰਕਲਨ. ਸੰਗ੍ਯਾ- ਕਲਨ (ਜਮਾ) ਕਰਨ ਦੀ ਕ੍ਰਿਯਾ. ਇਕੱਠਾ ਕਰਨਾ. "ਧੂਰਿ ਸਕੇਲਕੈ ਪੁਰੀਆ ਬਾਂਧੀ ਦੇਹ." (ਸ. ਕਬੀਰ) "ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ." (ਸੋਰ ਅਃ ਮਃ ੧)


ਸੰ. ਸ਼ੰਕੁਲਾ (शङ कुला) ਸੰਗ੍ਯਾ- ਪੱਕਾ ਲੋਹਾ। ੨. ਸਕੇਲੇ ਦੀ ਤਲਵਾਰ. ਇਹ ਫੌਲਾਦ ਤੋਂ ਭੀ ਚੰਗੀ ਹੁੰਦੀ ਹੈ. ਕਿਉੰਕਿ ਸਕੇਲਾ ਲਚਕੀਲਾ ਹੁੰਦਾ ਹੈ, ਇਸ ਕਰਕੇ ਟੁਟਦਾ ਨਹੀਂ ਸਕੇਲਾ ਫੌਲਾਦ ਤੋ ਵੱਧ ਚਮਕੀਲਾ ਹੁੰਦਾ ਹੈ. ਸ਼ੁੱਧ ਸਕੇਲੇ ਦੀ ਤਲਵਾਰ ਵਿੱਚ ਫੌਲਾਦ ਦੇ ਜਹੁਰ ਵਾਙ 'ਖ਼ਮੀਰ' ਹੋਇਆ ਕਰਦਾ ਹੈ. "ਬਂਧ ਸਕੇਲਾ ਫਿਰੈ ਇਕੇਲਾ." (ਲੋਕੋ)


ਸਕਦਾ. ਸਮਰਥ ਹੁੰਦਾ. ਦੇਖੋ, ਸਕਣਾ. "ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ." (ਵਾਰ ਗਉ ੧. ਮਃ ੪) ਕੋਈ ਪਹੁਁਚ ਨਹੀਂ ਸਕਦਾ.


ਸੰ. स्कन्द् ਧਾ- ਕੁੱਦਣਾ. ਉਛਲਨਾ. ਹੱਲਾ ਕਰਨਾ. ੨. ਸੰਗ੍ਯਾ- ਸ਼ਿਵ ਦਾ ਪੁਤ੍ਰ ਕਾਰ੍‌ਤਿਕੇਯ, ਜੋ ਉਛਲਕੇ ਚਲਦਾ ਅਤੇ ਵੈਰੀਆਂ ਉੱਤੇ ਹੱਲਾ ਕਰਦਾ ਹੈ. ਇਹ ਦੇਵਤਿਆਂ ਦਾ ਸੈਨਾਪਤੀ (ਸਿਪਹਸਾਲਾਰ) ਹੈ. ਇਸ ਦੇ ਛੀ ਮੁਖ ਪੁਰਾਣਾਂ ਵਿੱਚ ਲਿਖੇ ਹਨ. ਦੇਖੋ, ਕਾਰਤਿਕੇਯ। ੩. ਦੇਖੋ, ਸਕੰਧ.; ਦੇਖੋ ਸਕੰਦ.