Meanings of Punjabi words starting from ਕ

ਕ੍ਰਿ. ਵਿ- ਕਿਸੇ ਤਰਾਂ. ਕਿਸੀ ਪ੍ਰਕਾਰ। ੨. ਵਿ- ਕੁਛ. ਕੁਝ. "ਤਿਸੁ ਬਿਨੁ ਆਨ ਨ ਕੇਂਹ." (ਜੈਤ ਮਃ ੫)


ਸ਼ੰ. ਸੰਗ੍ਯਾ- ਧੁਰ (ਲੱਠ) ਦਾ ਮੱਧ ਭਾਗ. ਘੇਰੇ ਦੇ ਵਿਚਕਾਰਲਾ ਥਾਂ. ਮਰਕਜ਼ the centre of a circle.¹


ਸਰਵ- ਕਿਤਨੇ. ਕਈ. "ਕੈ ਲੋਅ ਖਪਿ ਮਰੀਜਈ." (ਵਾਰ ਮਲਾ ਮਃ ੧) ੨. ਕਿਸ. "ਹਉ ਕੈ ਦਰਿ ਪੂਛਉ ਜਾਇ?" (ਸ੍ਰੀ ਮਃ ੩) "ਕੈ ਸਿਉ ਕਰੀ ਪੁਕਾਰ?" (ਧਨਾ ਮਃ ੧) ੩. ਵ੍ਯ- ਅਥਵਾ. ਜਾਂ. "ਕਰਤੇ ਕੀ ਮਿਤਿ ਕਰਤਾ ਜਾਣੈ, ਕੈ ਜਾਣੈ ਗੁਰੁ ਸੂਰਾ." (ਓਅੰਕਾਰ) "ਕੈ ਸੰਗਤਿ ਕਰਿ ਸਾਧੁ ਕੀ ਕੈ ਹਰਿ ਕੇ ਗੁਣ ਗਾਇ." (ਸ. ਕਬੀਰ) ੪. ਕਾ. ਕੇ. "ਪਹਿਲੇ ਪਹਿਰੈ ਰੈਣ ਕੈ ਵਣਜਾਰਿਆ ਮਿਤ੍ਰਾ." (ਸ੍ਰੀ ਮਃ ੧. ਪਹਿਰੇ) ੫. ਕਰਕੇ. ਕ੍ਰਿਤ੍ਵਾ. "ਕੈ ਪ੍ਰਦੱਖਨਾ ਕਰੀ ਪ੍ਰਣਾਮ." (ਗੁਪ੍ਰਸੂ) "ਪ੍ਰਭੁ ਥੰਭ ਤੇ ਨਿਕਸੇ ਕੈ ਬਿਸਥਾਰ." (ਬਸੰ ਕਬੀਰ) ੬. ਸੇ. ਤੋਂ "ਮਦ ਮਾਇਆ ਕੈ ਅੰਧ." (ਸ. ਮਃ ੯) "ਗੁਰਮਤਿ ਸਤਿ ਕਰ ਜੋਨਿ ਕੈ ਅਜੋਨਿ ਭਏ." (ਭਾਗੁ ਕ) ੭. ਦੇਖੋ, ਕ਼ਯ.