Meanings of Punjabi words starting from ਪ

ਦੇਖੋ, ਪੰਤਾਲੀ.


ਸੰ. ਪੰਚਤ੍ਰਿੰਸ਼ਤ. ਤੀਹ ਅਰ ਪੰਜ- ੩੫। ੨. ਪੰਜਾਬੀ ਦੀ ਵਰਣਮਾਲਾ, ਜਿਸ ਦੇ ਪੈਂਤੀ ਅੱਖਰ ਹਨ.#ੳ ਅ ੲ ਸ ਹ#ਕ ਖ ਗ ਘ ਙ#ਚ ਛ ਜ ਝ ਞ#ਟ ਠ ਡ ਢ ਣ#ਤ ਥ ਦ ਧ ਨ#ਪ ਫ ਬ ਭ ਮ#ਯ ਰ ਲ ਵ ੜ.


ਪੈਂਤੀ ਅੱਖਰਾਂ ਦੀ ਵਰਣਮਾਲਾ। ੨. ਪੈਂਤੀਸ ਅੱਖਰਾਂ ਦੀ ਵ੍ਯਾਖ੍ਯਾਰੂਪ ਰਚਨਾ, ਜੋ ਕਿਸੇ ਪ੍ਰੇਮੀ ਸਿੱਖ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੋਂ ਰਚੀ ਹੈ.¹#ਓਅੰਕਾਰ ਸਰਬਪਰਕਾਸੀ,#ਆਤਮ ਸੁੱਧ ਅਕ੍ਰੈ ਅਵਿਨਾਸੀ,#ਈਸ ਜੀਵ ਮੇ ਭੇਦ ਨ ਜਾਨੋ,#ਸਾਧ ਚੋਰ ਸਭਿ ਬ੍ਰਹਮ ਪਛਾਨੋ,#ਹਸਤੀ ਚੀਟੀ ਤ੍ਰਿਣ ਲੌ ਆਦੰ,#ਏਕ ਅਖੰਡਿਤ ਵਸੈ ਅਨਾਦੰ. ×××#੩. ਉਹ ਕਾਵ੍ਯ, ਜਿਸ ਦੇ ਆਦਿ ਅਥਵਾ ਅੰਤ ਪੈਤੀਸ ਅੱਖਰ ਯਥਾਕ੍ਰਮ ਰੱਖੇ ਜਾਣ, ਜੈਸੇ- ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਸਵੈਯੇ ਛੰਦਾਂ ਦੇ ਅੰਤ ਪੈਂਤੀ ਲਿਖੀ ਹੈ, ਯਥਾ-#ਕੌਤਕ ਏਕ ਵਿਚਾਰ ਜਦੂਪਤਿ#ਸੂਰਤ ਏਕ ਧਰੀ ਗਿਰਿ ਬਾਂਕੀ, ×××#ਹੋਇਰਹੇ ਵਿਸਮੈ ਸਭ ਗੋਪ#ਸੁਨੀ ਹਰਿ ਕੇ ਮੁਖ ਤੇ ਜਬ ਸਾਖੀ ×××#ਔਰ ਗਈ ਸੁਧ ਭੂਲ ਸਭੋ#ਇਕ ਕਾਨ੍ਹਹਿਂ ਕੇ ਰਸ ਮੇ ਅਨੁਰਾਗੇ ×××#ਕਾਨ੍ਹ ਕਹੀ ਸਭ ਕੋ ਹਸ ਕੈ#ਮਿਲ ਧਾਮ ਚਲੋ ਜੋਉ ਹੈ ਹਰਤਾਯ ×××#ਭੂਸੁਤ ਸੋਂ ਲਰਕੈ ਜਿਨਹੂ#ਨਵਸਾਤ ਛਡਾਇ ਲਈ ਬਰਮੰਙਾ. ×××#ਗ੍ਯਾਨ ਪ੍ਰਬੋਧ ਵਿੱਚ ਛੰਦਾਂ ਦੇ ਆਦਿ ਪੈਂਤੀ ਲਿਖੀ ਹੈ, ਯਥਾ-#ਵਿਅਸ੍‍ਤਾ ਕ੍ਰਿਪਾਰੰ। ਖਿਪਸ੍‍ਤ੍ਵਾ ਅਖੰਡੰ।#ਗਤਸ੍‍ਤ੍ਵਾ ਅਗੰਡੰ। ਘਤਸ੍‍ਤ੍ਵਾ ਘਰਾਨੰ।#ਬ੍ਰਿਅਸ੍‍ਤ੍ਵਾ ਙ੍ਹ੍ਹਿਹਾਲੰ।। ××× ਆਦਿ.


[پیندہخان] ਪਾਯੰਦਾਖ਼ਾਨ. ਇਹ ਫ਼ਤਹਖ਼ਾਨ ਦਾ ਪੁਤ੍ਰ ਆਲਮਪੁਰ ਪਿੰਡ ਦਾ ਪਠਾਣ ਸੀ, ਜਿਸ ਦੇ ਨਾਨਕੇ ਕਰਤਾਰਪੁਰ ਪਾਸ ਵਡੇਮੀਰ ਪਿੰਡ ਸਨ. ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਨੂੰ ਕੱਦਾਵਰ ਅਤੇ ਬਲਵਾਨ ਜਾਣਕੇ ਨੌਕਰ ਰੱਖਿਆ ਅਰ ਸ਼ਸਤ੍ਰ ਵਿਦ੍ਯਾ ਸਿਖਾਕੇ ਆਪਣੀ ਫੌਜ ਦਾ ਸਰਦਾਰ ਥਾਪਿਆ. ਪੈਂਦੇਖ਼ਾਨ ਆਪਣੇ ਦਾਮਾਦ ਆਸਮਾਨਖ਼ਾਨ ਦੀ ਪ੍ਰੇਰਣਾ ਨਾਲ ਸੰਮਤ ੧੬੯੧ ਵਿੱਚ ਸ਼ਾਹੀ ਸੈਨਾ ਗੁਰੂ ਸਾਹਿਬ ਉੱਪਰ ਚੜ੍ਹਾ ਲਿਆਇਆ. ਕਰਤਾਰਪੁਰ ਦੇ ਰਣਖੇਤ ਵਿੱਚ ਗੁਰੂ ਸਾਹਿਬ ਦੇ ਹੱਥੋਂ ਇਸ ਦੀ ਮੌਤ ਹੋਈ. ਜਿਸ ਖੜਗ ਨਾਲ ਇਸ ਦਾ ਸ਼ਰੀਰ ਦੋ ਖੰਡ ਹੋਇਆ, ਉਹ ਹੁਣ ਕਰਤਾਰਪੁਰ ਹੈ, ਜਿਸ ਦਾ ਵਜ਼ਨ ਛੀ ਸੇਰ ਪੱਕਾ ਹੈ। ੨. ਔਰੰਗਜ਼ੇਬ ਦੀ ਫੌਜ ਦਾ ਇੱਕ ਅਹੁਦੇਦਾਰ, ਜੋ ਆਨੰਦਪੁਰ ਦੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥੋਂ ਖੜਗ ਨਾਲ ਮੋਇਆ.