Meanings of Punjabi words starting from ਸ

ਸਰਵ. ਉਹ. ਵਹ. ਸੋ। ੨. ਸੰਗ੍ਯਾ- ਸ੍ਵ. ਆਪਣਾ ਆਪ. "ਵਾਣਤ ਸੋਈ ਸੰਤ ਸੁਇ." (ਬਾਵਨ)


ਸੌਂ ਗਈ."ਜਬਹਿ ਜਸੋਧਾ ਸੁਇਗਈ." (ਕ੍ਰਿਸਨਾਵ)


ਸੰਗ੍ਯਾ- ਸ੍ਵਰ੍‍ਣ. ਸੋਨਾ. ਕਾਂਚਨ. "ਸਰਬ ਸੁਇਨ ਕੀ ਲੰਕਾ ਹੋਤੀ." (ਧਨਾ ਨਾਮਦੇਵ) "ਸੁਇਨਾ ਰੁਪਾ ਸੰਚੀਐ ਮਾਲ." (ਸ੍ਰੀ ਅਃ ਮਃ ੧)


ਕ੍ਰਿ- ਮੁਰਦੇ ਦੇ ਮੂੰਹ ਸ੍ਵਰ੍‍ਣ ਪਾਉਣ ਦੀ ਕ੍ਰਿਯਾ. ਹਿੰਦੂਮਤ ਵਿੱਚ ਇਹ ਪੁੰਨ- ਕਰਮ ਹੈ. ਦੇਖੋ, ਕਾਤ੍ਯਾਯਨ ਸਿਮ੍ਰਿਤਿ ਕੰਡ ੨੧, ਸ਼. ੫। ੨. ਅਜੇਹੀ ਚੁੱਪ ਵੱਟਣੀ ਮਾਨੋ ਮੁਰਦਾ ਹੋ ਗਿਆ ਹੈ.


ਵਿ- ਸ੍ਵਰ੍‍ਣ ਦਾ ਦਾ ਕੰਮ ਕਰਨ ਵਾਲਾ। ੨. ਇੱਕ ਖਤ੍ਰੀ ਜਾਤਿ. ਦੇਖੋ, ਸਿਉਨੀ. "ਭਾਗੀਰਥ ਸੁਇਨੀ ਸੁਚਿਆਰਾ." (ਭਾਗੁ)


ਭਾਵ- ਸਤਿਗੁਰੂ. ਦੇਖੋ, ਵਾਰ ਮਾਝ ਪੌੜੀ ੨੦.


ਵਿਵੇਕ ਬੁੱਧਿ ਸੂਈ ਹੈ ਗੁਰੁਉਪਦੇਸ਼ ਤਾਗਾ ਹੈ.