Meanings of Punjabi words starting from ਪ

ਵਿ- ਪ੍ਰੋਤ. ਪਰੋਇਆ.


ਪਰੋਈ. ਦੇਖੋ, ਪੋਇਆ। ੨. ਸੰਗ੍ਯਾ- ਪ੍ਰਾਪਤੀ. "ਸਤਸੰਗ ਪੋਈ ਹੈ." (ਭਾਗੁ ਕ)


ਫ਼ਾ. [پوییہ] ਪੋਯਹ. ਸੰਗ੍ਯਾ- ਘੋੜੇ ਦਾ ਹਲਕਾ ਲਾਰਾ. ਸੰ. ਪ੍‌ਲੁਤ. ਦੇਖੋ, ਪਵੰਗਮ। ੨. ਹਰਕਾਰਾ. ਚਰ. ਦੂਤ.


ਪਰੋਈਏ। ੨. ਗਮਨ ਕਰੀਏ. ਚੱਲੀਏ. ਦੇਖੋ, ਪੋਈਦਨ. "ਚਰਨ ਪਰਦੱਖਲਾਕੈ ਪੋਈਐ." (ਭਾਗੁ ਕ)


ਫ਼ਾ. [پوئیدن] ਕ੍ਰਿ- ਦੌੜਨਾ. ਨੱਠਣਾ। ੨. ਢੂੰਡਣਾ. ਖੋਜਣਾ.


ਫ਼ਾ. [پوش] ਪੋਸ਼ ਸੰਗ੍ਯਾ- ਗਿਲਾਫ਼ ਉਛਾੜ. ਆਵਰਣ. "ਚਮਰਪੋਸ਼ ਕਾ ਮੰਦਰ ਤੇਰਾ." (ਭੈਰ ਰਵਿਦਾਸ) ਚਰਮਪੋਸ਼ ਦਾ ਮੰਦਰ ਦੇਹ ਹੈ। ੨. ਕਵਚ. ਸੰਜੋ. ਜਿਰਹ। ੩. ਖੱਲ. ਤੁਚਾ. "ਸਿਰ ਪਗ ਸਗਲ ਪੋਸ ਉਤਰਾਇ." (ਗੁਪ੍ਰਸੂ) ਸਿਰ ਤੋਂ ਪੈਰਾਂ ਤੀਕ ਦੀ ਸਾਰੀ ਖਲੜੀ ਉਤਰਵਾਕੇ। ੪. ਵਿ- ਢਕਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ ਸਰਪੋਸ਼, ਸਫੇਦਪੋਸ਼ ਆਦਿ। ੫. ਸੰ. ਪੋਸ. ਪੋਸਣ. ਪਾਲਨ. "ਪਾਲ ਪੋਸ ਕਰ ਤਾਹਿਂ." (ਚਰਿਤ੍ਰ ੧੫) ਦੇਖੋ, ਪੋਸਣ। ੬. ਪਸੋ ਪੇਸ਼ ਦਾ ਸੰਖੇਪ ਪੋਸ਼ ਸ਼ਬਦ ਹੋ ਗਿਆ ਹੈ, ਜੋ ਚਪਰਾਸੀ ਕੋਚਮੈਨ ਆਦਿ ਰਾਹ ਵਿੱਚੋਂ ਲੋਕਾਂ ਨੂੰ ਅੱਗੇ ਪਿੱਛੇ ਕਰਨ ਲਈ ਬੋਲਦੇ ਹਨ.


ਫ਼ਾ. [پوشِش] ਪੋਸ਼ਿਸ਼. ਸੰਗ੍ਯਾ- ਪੋਸ਼ਾਕ. "ਜ੍ਯੋਂ ਅਧਿਪਤਿ ਇਕ ਪੋਸਸ ਤਜਕੈ." (ਨਾਪ੍ਰ)