Meanings of Punjabi words starting from ਬ

ਦੇਖੋ, ਬੇਲ ਅਤੇ ਵੇਲਿ.


ਸੰਗ੍ਯਾ- ਤੂੰਬੀ ਦੀ ਸ਼ਕਲ ਦੀ ਧਾਤੁ ਦੀ ਪਿਆਲੀ. "ਸਾਗਰ ਅਥਾਹ ਜੈਸੇ ਬੇਲੀ ਮੇ ਸਮਾਈਐ." (ਭਾਗੁ ਕ) ੨. ਸੰ. ਵੱਲੀ ਬੇਲ. "ਭਵਰੁ ਬੇਲੀ ਰਾਤਓ." (ਆਸਾ ਛੰਤ ਮਃ ੧) ੩. ਭਾਵ- ਇਸਤ੍ਰੀ. ਸੰਤਾਨਰੂਪ ਫਲ ਦੇਣ ਵਾਲੀ। ੪. ਵਿ- ਸਹਾਇਕ. "ਅੰਤਕਾਲਿ ਤੇਰਾ ਬੇਲੀ ਹੋਵੈ." (ਸੋਰ ਮਃ ੩) ਦੇਖੋ, ਵੇਲੀ। ੫. ਸੰਗ੍ਯਾ- ਮਿਤ੍ਰ. "ਜਾਕਾ ਹਰਿ ਸੁਆਮੀ ਪ੍ਰਭੁ ਬੇਲੀ." (ਆਸਾ ਮਃ ੫) ੬. ਡਿੰਗ. ਦਾਸ. ਸੇਵਕ.


ਇੱਕ ਛੰਦ. ਲੱਛਣ- ਦਾਰ ਚਰਣ, ਪ੍ਰਤਿ ਚਰਣ, ਨ, ਸ, ਸ, ਲ, ਗ. , , , , .#ਉਦਾਹਰਣ-#ਕਹ ਕਹ ਸੁ ਕੂਕਤ ਕੰਕਯੰ,#ਬਹ ਬਹਤ ਬੀਰ ਸੁ ਬੰਕਯੰ,#ਲਹ ਲਹਤ ਬਾਣ ਕ੍ਰਿਪਾਣਯੰ,#ਗਹ ਗਹਤ ਪ੍ਰੇਤ ਮਸਾਣਯੰ.#(ਚੰਡੀ ੨)#(ਅ) ਦੂਜਾ ਰੂਪ- ਚਾਰ ਚਰਣ. ਪ੍ਰਤਿ ਚਰਣ ਸ, ਜ, ਜ, ਗ. , , , . ਇਹ ਸਰੂਪ "ਸੰਯੁਤਾ" ਦਾ ਹੈ.#ਉਦਾਹਰਣ-#ਰਣ ਕੋਪ ਕਾਲ ਕਰਾਲਿਯੰ,#ਖਟਅੰਗ ਪਾਣਿ ਉਛਾਲਿਯੰ,#ਸਿਰ ਸੁੰਭ ਹੱਥ ਦੁਛੰਡਿਯੰ,#ਇਕ ਚੋਟ ਦੁਸ੍ਟ ਵਿਹੰਡਿਯੰ.#(ਚੰਡੀ ੨)


ਸੰਗ੍ਯਾ- ਕਟੋਰਾ. ਧਾਤੁ ਦਾ ਪਿਆਲਾ.


ਚਿਰ. ਢਿੱਲ. ਦੇਖੋ, ਬਿਲੰਬ.