Meanings of Punjabi words starting from ਸ

ਸਰਵ. ਸੈਵ. ਉਹੀ. ਵਹੀ. "ਦਿਹੰਦ ਸੁਈ." (ਵਾਰ ਮਾਝ ਮਃ ੧)


ਸੰ. शुष्क. ਸ਼ੁਸ੍ਕ. ਵਿ- ਸੁੱਕਾ. ਖੁਸ਼ਕ. "ਚਿਰੰਕਾਲ ਮਨ ਤਰੁ ਸੁਸਕ ਸ੍ਰੀ ਗੁਰੁ ਪਗ ਜਲ ਪ੍ਰੇਮ." (ਨਾਪ੍ਰ) ਗੁਰੁਪਗ ਪ੍ਰੇਮ.


ਦੇਖੋ, ਸੁਸ੍ਠੁ. "ਸੁਸਟੁ ਬਰਨ ਵਾਰੀ ਉਰ ਮੇ ਧਰਨ ਕੀ." (ਗੁਪ੍ਰਸੂ)


ਸੰ. सुष्ठु. ਵਿ- ਅਤਿਸ਼੍ਯ (ਬਹੁਤ ਹੀ) ਸਤ੍ਯ. ਨਿਹਾਇਤ ਠੀਕ। ੨. ਬਹੁਦ ਸਲਾਹਿਆ ਹੋਇਆ. ੩. ਅਤਿ ਉੱਤਮ. ਸ੍ਰੇਸ੍ਠੁ ਤਰ. "ਪਹਿਰ੍ਯੋ ਖੜਗ ਲੋਹ ਬਹੁ ਸੁਸ੍ਟੁ." (ਗੁਪ੍ਰਸੂ)


ਫ਼ਾ. [سُست] ਕਮਜ਼ੋਰ. ਢਿੱਲਾ, ਦੇਖੋ, ਸੁਸਤੀ ੨. ਦੇਖੋ. ਸ਼ੁਸ੍ਤੁ.


ਫ਼ਾ. [سُستی] ਸੰ सस्ति. ਸਸ੍ਤਿ. ਸੰਗ੍ਯ- ਉੱਦਮ ਦਾ ਅਭਾਵ. ਆਲਸ.


ਸੰਗ੍ਯਾ- ਗੁਰੁਉਪਦੇਸ਼। ੨. ਗੁਰਬਾਣੀ। ੩. ਅਨਹਤ ਸ਼ਬਦ. "ਸੁਸਬਦ ਕਾ ਕਹਾਂ ਵਾਸ ਕਥੀਅਲੇ?" (ਸਿਧਗੋਸਟਿ)


ਦੇਖੋ, ਸਸੁਰਾਰ.