Meanings of Punjabi words starting from ਪ

ਦੇਖੋ, ਪੋਸਣ.


ਪੋਸਣ ਕੀਤਾ. ਤ੍ਰਿਪਤ ਕੀਤਾ. "ਸਤਗੁਰੁ ਕੋ ਅਚਾਯਕੈ ਪੋਸਾ." (ਗੁਪ੍ਰਸੂ)


ਫ਼ਾ. [پوشاک] ਸੰਗ੍ਯਾ- ਪਹਿਰਣ ਦੇ ਵਸਤ੍ਰ. ਪਹਿਨਾਵਾ. ਲਿਬਾਸ.


ਦੇਖੋ, ਪੋਸਸ.


ਫ਼ਾ. [پوشیدن] ਕ੍ਰਿ- ਪਹਿਰਨਾ। ੨. ਛੁਪਾਉਣਾ. ਢਕਣਾ.


ਫ਼ਾ. [پوشیدہ] ਵਿ- ਗੁਪਤ. ਛਿਪਿਆ ਹੋਇਆ.


ਸੰਗ੍ਯਾ- ਹਿਮ ਰਿਤੁ ਦਾ ਮਹੀਨਾ. ਦੇਖੋ, ਪੋਖ। ੨. ਦੇਖੋ, ਪੋਹਣਾ.