Meanings of Punjabi words starting from ਸ

ਡਿੰਗ. ਸਹਾ. ਖਰਗੋਸ਼. ਸ਼ਸ਼ਕ.


ਸੰਗ੍ਯਾ- ਉੱਤਮ ਸੁਹਬਤ. ਭਲੀ ਸੰਗਤਿ। ੨. ਭਲਾ ਇਕੱਠ.


ਵਿ- ਸੁ- ਸੰਵੇਦ੍ਯ. ਸੁਗਮਤਾ (ਆਸਾਨੀ) ਨਾਲ ਜਾਣਨ ਯੋਗ. ਸੁਖ ਨਾਲ ਜੋ ਜਾਣਿਆ ਜਾਵੇ। ੨. ਸ੍ਵ ਸੰਵੇਦ੍ਯ. ਆਪਣੇ ਆਪ ਜਾਣਨ ਯੋਗ੍ਯ. ਖ਼ੁਦ ਜਾਣਨ ਲਾਇਕ.


ਸੰ ਵਿ- ਚੰਗੀ ਤਰਾਂ ਸੁਣਿਆ ਹੋਇਆ। ੨. ਮਸ਼ਹੂਰ। ੩. ਸੰਗ੍ਯਾ- ਭਾਰਤ ਦਾ ਇੱਕ ਪ੍ਰਸਿੱਧ ਵੈਦ, ਜੋ ਗਰੁੜ ਪੁਰਾਣ ਅਨੁਸਾਰ ਵਿਸ਼੍ਵਾਮਿਤ੍ਰ ਦਾ ਪੁੱਤ ਸੀ. ਕਾਸ਼ੀ ਦੇ ਰਾਜੇ ਦਿਵੋਦਾਸ ਤੋਂ, ਜੋ ਧਨ੍ਵੰਤਰਿ ਦਾ ਅਵਤਾਰ ਸੀ, ਸੁਸ਼੍ਰੁਤ ਨੇ ਵੈਦ੍ਯਵਿਦ੍ਯਾ ਪੜ੍ਹੀ. ਇਸ ਦਾ ਰਚਿਆ ਗ੍ਰੰਥ ਭੀ ਸੁਸ਼੍ਰੁਤ ਨਾਉਂ ਤੋਂ ਪ੍ਰਸਿਧ ਹੈ. ਸੁਸ਼੍ਰੁਤ ਆਯੁਰਵੇਦ ਦੇ ਆਚਾਰਯਾਂ ਵਿੱਚ ਮੰਨਿਆ ਗਿਆ ਹੈ.


ਸੰ. ਸੁਸ਼੍ਰੂਸਾ. ਸੰਗ੍ਯਾ- ਸੁਣਨ ਦੀ ਇੱਛਾ। ੨. ਸਨਮਾਨ. ਖ਼ਾਤਿਰ। ੩. ਸੇਵਾ. "ਸਤਸੰਗਤਿ ਸੁਸ੍ਰੂਖਾ ਕਰਨੀ." (ਨਾਪ੍ਰ)