Meanings of Punjabi words starting from ਪ

ਦੇਖੋ, ਪੋਸਣ. "ਭਰਣ ਪੋਖਣ ਸੰਗਿ ਅਉਧ ਬਿਹਾਣੀ." (ਸੂਹੀ ਮਃ ੫)


ਸੰ. ਪੁਸ੍ਕਰ. ਸੰਗ੍ਯਾ- ਤਾਲ. ਟੋਭਾ. "ਊਖਰ ਪੋਖਰ ਸਭ ਭਰੇ." (ਗੁਪ੍ਰਸੂ) "ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ." (ਗਉ ਅਃ ਮਃ ੧)


ਤਾਲ ਅਥਵਾ ਛਪੜੀ ਵਿੱਚ. "ਪੋਖਰਿ ਪੋਖਰਿ ਢੂਢਤੇ." (ਸ. ਕਬੀਰ)


ਦੇਖੋ, ਪੋਖਰ.


ਪੌਸ ਮਹੀਨੇ ਵਿੱਚ. ਦੇਖੋ, ਪੋਖ. "ਪੋਖਿ ਤੁਖਾਰੁ ਨ ਵਿਆਪਈ." (ਮਾਝ ਬਾਰਹਮਾਹਾ) ੨. ਪੋਸਣ ਕਰਕੇ. ਪਾਲਕੇ। ੩. ਦੇਖੋ, ਸੋਮਸਰੁ.


ਪੋਸਣ ਕੀਤਾ. ਪਾਲਿਆ. ਭਰਿਆ. ਪੂਰਿਆ. "ਕਰਿ ਪਰਪੰਚ ਉਦਰ ਨਿਜ ਪੋਖਿਓ." (ਸੋਰ ਮਃ ੯)


ਪੋਹ ਦਾ ਮਹੀਨਾ. ਦੇਖੋ, ਪੋਖ. "ਪੋਖੁ ਸੋਹੰਦਾ ਸਰਬ ਸੁਖ." (ਮਾਝ ਬਾਰਹਮਾਹਾ)


ਪੋਸਣ ਕਰਦਾ ਹੈ. ਪੁਸ੍ਟ ਕਰਦਾ ਹੈ. "ਸਰ ਭਰਿ ਸੋਖੈ ਭੀ ਭਰਿ ਪੋਖੈ." (ਓਅੰਕਾਰ)